12 ਦੀ ਰੈਲੀ 'ਚ ਮਨਰੇਗਾ ਵਰਕਰ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ : ਰੌੜੀ, ਰੱਕੜ
12 ਦੀ ਰੈਲੀ 'ਚ ਮਨਰੇਗਾ ਵਰਕਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ - ਰੌੜੀ, ਰੱਕੜ
Publish Date: Mon, 09 Feb 2026 03:54 PM (IST)
Updated Date: Mon, 09 Feb 2026 03:56 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦੇ ਸਮੇਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਟਰੇਡ ਯੂਨੀਅਨਾਂ, ਜਨਤਕ ਜਥੇਬੰਦੀਆਂ ਅਤੇ ਮਿਹਨਤਕਸ਼ ਅਵਾਮ ਵੱਲੋਂ ਜਨਰਲ ਬੱਸ ਸਟੈਂਡ ਨਵਾਂਸ਼ਹਿਰ ਵਿਖੇ ਕੀਤੀ ਜਾ ਰਹੀ ਰੈਲੀ ਅਤੇ ਵਿਸ਼ਾਲ ਮਾਰਚ ਵਿਚ ਮਨਰੇਗਾ ਵਰਕਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਦੇਸ਼ ਦੀਆਂ 10 ਟਰੇਡ ਯੂਨੀਅਨਾਂ ਅਤੇ ਕੌਮੀ ਅਜ਼ਾਦ ਫੈਡਰੇਸ਼ਨਾਂ ਵੱਲੋਂ 4 ਕਿਰਤ ਕੋਡਾਂ ਨੂੰ ਰੱਦ ਕਰਾਉਣ, ਮਨਰੇਗਾ ਕਾਨੂੰਨ ਨੂੰ ਕੇਂਦਰ ਸਰਕਾਰ ਵੱਲੋਂ ਸਮਾਪਤ ਕਰਨ ਵਿਰੁੱਧ, ਬਿਜਲੀ ਬਿੱਲ 2025, ਬੀਜ ਬਿਲ 2025 ਵਿਰੁੱਧ, ਨਿੱਜੀਕਰਨ ਵਿਰੁੱਧ, ਜਨਤਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਵਿਰੁੱਧ, ਦੇਸ਼ ਦੇ ਸਰਕਾਰੀ ਅਦਾਰਿਆਂ ਵਿਚ ਰੈਗੂਲਰ ਭਰਤੀ ਕਰਨ ਅਤੇ ਖ਼ਾਲੀ ਆਸਾਮੀਆਂ ਭਰਨ, ਸਕੀਮ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇਣ ਆਦਿ ਮੰਗਾਂ ਲਈ ਇਹ ਦੇਸ਼ ਵਿਆਪੀ ਹੜਤਾਲ ਕੀਤੀ ਜਾਂ ਰਹੀ ਹੈ। 12 ਫਰਵਰੀ ਦੀ ਹੜਤਾਲ ਦੀ ਸਫਲਤਾ ਲਈ ਸੀਟੂ ਪੰਜਾਬ ਦੇ ਪ੍ਰਧਾਨ ਮਹਾਂ ਸਿੰਘ ਰੌੜੀ, ਪ੍ਰੇਮ ਰੱਕੜ, ਅੱਛਰ ਸਿੰਘ ਟੋਰੋਵਾਲ, ਹੁਸਨ ਮਝੋਟ, ਬੀਰੂ ਰਾਮ ਸਾਬਕਾ ਸਰਪੰਚ, ਗੁਰਮੇਲ ਸਿੰਘ ਮੰਗੂਪੁਰ ਆਦਿ ਆਗੂਆਂ ਨੇ ਰੱਕੜਾਂ ਢਾਹਾ, ਮਹਿੰਦਪੁਰ, ਮੰਗੂਪੁਰ, ਮਝੋਟ ਆਦਿ ਪਿੰਡਾਂ ਵਿਚ ਵਿਸ਼ਾਲ ਮੀਟਿੰਗਾਂ ਕਰਕੇ ਵਰਕਰਾਂ ਨੂੰ ਰੈਲੀ ਅਤੇ ਮਾਰਚ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।