‘ਆਪ’ ਵੱਲੋਂ ਨਿਯੁਕਤ ਕੀਤੇ ਨਵੇਂ ਇੰਚਾਰਜਾਂ ਨੂੰ ਵਿਧਾਇਕ ਨੇ ਕੀਤਾ ਸਨਮਾਨਿਤ
ਆਪ ਵੱਲੋਂ ਨਿਯੁਕਤ ਕੀਤੇ ਨਵੇਂ ਇੰਚਾਰਜਾਂ ਨੂੰ ਵਿਧਾਇਕ ਨੇ ਕੀਤਾ ਸਨਮਾਨਿਤ
Publish Date: Thu, 01 Jan 2026 05:15 PM (IST)
Updated Date: Fri, 02 Jan 2026 04:06 AM (IST)
01ਐਨਐਸਆਰ09ਪੀ ਬੰਗਾ ਵਿਖੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਆਪ ਦੇ ਨਵੇਂ ਨਿਯੁਕਤ ਇੰਚਾਰਜਾਂ ਨੂੰ ਸਨਮਾਨਿਤ ਕਰਦੇ ਹੋਏ। ਪੰਜਾਬੀ ਜਾਗਰਣ ਨਰਿੰਦਰ ਮਾਹੀ, ਪੰਜਾਬ ਜਾਗਰਣ ਬੰਗਾ : ਆਮ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਮਹਿਲਾ ਵਿੰਗ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਅਹਿਮ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਕੁਲਵੀਰ ਕੌਰ ਨੂੰ ਜ਼ਿਲ੍ਹਾ ਇੰਚਾਰਜ, ਗੁਰਵਿੰਦਰ ਕੌਰ ਨੂੰ ਬਲਾਕ ਬੰਗਾ ਇੰਚਾਰਜ, ਅਨੀਤਾ ਬਲਾਕ ਇੰਚਾਰਜ ਅਤੇ ਰਿੰਪੀ ਬਲਾਕ ਇੰਚਾਰਜ ਨਿਯੁਕਤ ਕੀਤਾ ਹੈ। ਮਹਿਲਾ ਵਿੰਗ ਦੀਆਂ ਇਨ੍ਹਾਂ ਨਵੀਂਆਂ ਇੰਚਾਰਜਾਂ ਦਾ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਸਨਮਾਨ ਕੀਤਾ। ਉਨ੍ਹਾਂ ਕਿਹਾ ਇਹ ਸਾਰੀਆਂ ਨਵੀਂਆ ਨਿਯੁਕਤ ਹੋਈਆਂ ਇੰਚਾਰਜਾਂ ਮਿਹਨਤੀ ਤੇ ਇਮਾਨਦਾਰ ਹਨ। ਜਿਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੂੰ ਹੋਰ ਤਾਕਤ ਮਿਲੇਗੀ। ਇਸ ਮੌਕੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਹਣ ਲਾਲ ਢੰਡਾ, ਹਲਕਾ ਸੰਗਠਨ ਇੰਚਾਰਜ ਪਵਨਜੀਤ ਸਿੰਘ ਸਿੱਧੂ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ ਸਹਿ ਇੰਚਾਰਜ ਖੁਸ਼ਵਿੰਦਰ ਸਿੰਘ, ਜਗਤਾਰ ਬਲਾਕ ਸੰਮਤੀ ਮੈਂਬਰ, ਗੁਰਦਿਆਲ ਸਿੰਘ, ਗੁਰਮੀਤ ਸਿੰਘ ਪੰਚ, ਓਂਕਾਰ ਸਿੰਘ ਪੰਚ, ਗੁਰਮੇਲ ਸਿੰਘ, ਜਸਵਿੰਦਰ ਰਾਮ ਸਰਪੰਚ, ਸੁਖਦੇਵ ਰਾਮ ਸਰਪੰਚ, ਇੰਦਰਜੀਤ ਮਾਨ, ਅਵਤਾਰ ਸਿੰਘ ਪਠਲਾਵਾ, ਤਰਸੇਮ ਸਿੰਘ ਲੰਬੜਦਾਰ ਤੇ ਪਾਰਟੀ ਵਰਕਰ ਵੀ ਮੌਜੂਦ ਸਨ।