ਪਰਾਗਪੁਰ 'ਚ ਸ਼ਰਾਰਤੀ ਅਨਸਰਾਂ ਨੇ ਥਾਰ ਨੂੰ ਲਾਈ ਅੱਗ
ਪਿੰਡ ਪਰਾਗਪੁਰ 'ਚ ਥਾਰ ਨੂੰ ਸ਼ਰਾਰਤੀ ਅਨਸਰਾਂ ਨੇ ਲਾਈ ਅੱਗ
Publish Date: Thu, 12 Feb 2026 05:54 PM (IST)
Updated Date: Fri, 13 Feb 2026 04:06 AM (IST)

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਬੀਤੀ ਰਾਤ ਪਿੰਡ ਪਰਾਗਪੁਰ ਵਿਖੇ ਇੱਕ ਘਰ ਵਿਚ ਖੜੀ ਥਾਰ ਗੱਡੀ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਾਈ ਗਈ ਹੈ। ਪਿੰਡ ਪਰਾਗਪੁਰ ਦੀ ਵਾਸੀ ਕਮਲਜੀਤ ਕੌਰ ਪਤਨੀ ਦੇਵ ਰਾਮ ਅਤੇ ਹੈਪੀ ਕਮਾਮ ਨੇ ਦੱਸਿਆ ਕਿ ਰਾਤ ਲਗਭਗ 12.30 ਵਜੇ ਲੋਕਾਂ ਨੇ ਘਰ ਦੇ ਵਿਹੜੇ ਚ ਅੱਗ ਦੀਆਂ ਲਪਟਾਂ ਦੇਖ ਕੇ ਉਸ ਨੂੰ ਸੁੱਤੀ ਨੁੰ ਜਗਾਇਆ ਕਿ ਉਸ ਦੇ ਘਰ ਦੇ ਵਿਹੜੇ ਚ ਅੱਗ ਲੱਗੀ ਹੋਈ ਹੈ। ਜਦੋਂ ਉਸ ਨੇ ਵੇਖਿਆ ਕਿ ਘਰ ਚ ਖੜ੍ਹੀ ਮਹਿੰਦਰਾ ਥਾਰ ਰੰਗ ਚਿੱਟਾ ਨੰ: ਪੀਬੀ-32-ਏਸੀ-5540 ਮਾਡਲ 2024 ਨੂੰ ਭਿਆਨਕ ਅੱਗ ਲੱਗੀ ਹੋਈ ਸੀ। ਜਿਸ ਨੂੰ ਪਿੰਡ ਦੇ ਲੋਕਾਂ ਨੇ ਮੁਸ਼ਕਿਲ ਨਾਲ ਬੁਝਾਇਆ। ਉਨ੍ਹਾਂ ਦੱਸਿਆ ਕਿ ਗੱਡੀ ਇੰਜਣ ਤੇ ਟਾਇਰਾਂ ਸਮੇਤ ਸਾਰੀ ਸੜ ਕੇ ਸੁਆਹ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਤੇਲ ਦੀ ਟੈਂਕੀ ਨੂੰ ਅੱਗ ਨਾ ਲੱਗਣ ਕਾਰਨ ਘਰ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਉਸ ਦਾ ਪਤੀ ਤੇ ਪੁੱਤਰ ਵਿਦੇਸ਼ ਹਿੰਦੇ ਹਨ ਅਤੇ ਧੀ ਆਪਣੇ ਸਹੁਰੇ ਘਰ ਵਿਆਹੀ ਗਈ ਹੈ। ਜਿਸ ਕਾਰਨ ਉਹ ਘਰ ਵਿਚ ਇਕੱਲੀ ਹੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿਸੇ ਨੇ ਰੰਜ਼ਿਸ਼ ਕਾਰਨ ਇਹ ਲਾਈ ਹੈ ਅਤੇ ਉਸ ਦੀ ਜਾਨ ਨੂੰ ਵੀ ਖ਼ਤਰਾ ਹੈ। ਉਨ੍ਹਾਂ ਵੱਲੋਂ ਪੁਲਿਸ ਥਾਣਾ ਔੜ ਵਿਖੇ ਇਸ ਸੰਬੰਧੀ ਸੂਚਿਤ ਕੀਤਾ ਗਿਆ ਹੈ। ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪਰਾਗਪੁਰ ਦੇ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਸ਼ਰਾਰਤੀ ਅਨਸਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪਿੰਡ ਪਰਾਗਪੁਰ ਦੀ ਸਰਪੰਚ ਨਛੱਤਰ ਕੌਰ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।