ਬਛੂਆ ਟੋਲ ਪਲਾਜ਼ਾ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗ
ਬਛੂਆ ਟੋਲ ਪਲਾਜ਼ਾ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗ
Publish Date: Tue, 17 Mar 2026 03:28 PM (IST)
Updated Date: Wed, 18 Mar 2026 04:01 AM (IST)
17ਐਨਐਸਆਰ11ਪੀ ਬਛੂਆ ਟੋਲ ਪਲਾਜ਼ਾ ਤੇ ਮੀਟਿੰਗ ਦੌਰਾਨ ਸਨਮਾਨ ਕਰਦੇ ਹੋਏ ਯੂਨੀਅਨ ਦੇ ਆਗੂ। ਪੰਜਾਬੀ ਜਾਗਰਣ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਟੋਲ ਪਲਾਜ਼ਾ ਬੱਛੂਆ ਵਿਖੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ ਦੀ ਪ੍ਰਧਾਨਗੀ ਹੇਠ ਕੀਤੀ। ਸਭ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਦੇ ਇਤਿਹਾਸਕ ਧਰਨੇ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਿਸਾਨ ਸੁਰਜੀਤ ਸਿੰਘ ਬੀੜ ਕਾਠਗੜ੍ਹ, ਧਰਮਪਾਲ ਸਿੰਘ ਭਰਥਲਾ, ਗੁਰਮੁਖ ਸਿੰਘ ਸਕੱਤਰ, ਮਾ. ਜਸਵੰਤ ਰਾਏ ਅਤੇ ਕੁਲਵਿੰਦਰ ਸਰਪੰਚ ਪੁਰਾਗਪੁਰ ਜ਼ਿਲ੍ਹਾ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਪੰਜਾਬ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ’ਚ ਹਰ ਜ਼ਿਲ੍ਹੇ ’ਚ ਕਿਸਾਨ ਯੂਨੀਅਨ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਸੇ ਤਹਿਤ ਬਲਾਕ ਬਲਾਚੌਰ ਦੀ ਚੋਣ ਕੀਤੀ। ਜਿਸ ਵਿਚ ਸਾਬਕਾ ਸਰਪੰਚ ਅਮਰਜੀਤ ਸਿੰਘ ਬੇਲਾ ਤਾਜੋਵਾਲ ਨੂੰ ਤਹਿਸੀਲ ਬਲਾਚੌਰ ਦੇ ਪ੍ਰਧਾਨ ਬਣਾਇਆ ਗਿਆ। 35 ਸਾਥੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਿਚ ਸ਼ਾਮਿਲ ਹੋਏ ਉਨ੍ਹਾਂ ਕਿਹਾ ਕਿ ਅਸੀਂ ਜ਼ਿਲ੍ਹਾ ਤੇ ਤਹਿਸੀਲ ਦੇ ਹਰ ਖੇਤਰ ਵਿਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਸ ਦਾ ਹੱਲ ਪ੍ਰਸ਼ਾਸਨ ਤੋਂ ਕਰਵਾਉਣ ਲਈ ਵਚਨਬੱਧ ਹਾਂ ਅਤੇ ਯੂਨੀਅਨ ਬਿਨਾ ਕਿਸੇ ਪੱਖਪਾਤ ਤੋਂ ਆਪਣਾ ਕੰਮ ਕਰੇਗੀ।