ਆਭਾ ਅਕਾਊਂਟ ਬਣਾਉਣ ਸਬੰਧੀ ਐੱਲਐੱਚਵੀਜ਼ ਨਾਲ ਇਕੱਤਰਤਾ
ਆਭਾ ਅਕਾਊਂਟ ਬਣਾਉਣ ਸੰਬੰਧੀ ਐੱਲਐਚਵੀਜ਼ ਨਾਲ ਕੀਤੀ ਮੀਟਿੰਗ
Publish Date: Fri, 27 Feb 2026 04:26 PM (IST)
Updated Date: Fri, 27 Feb 2026 04:28 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਿਹਤ ਵਿਭਾਗ ਆਯੂਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਅਧੀਨ ਇੱਕ ਡਿਜੀਟਲੀ ਇੰਟੀਗ੍ਰੇਟਿਡ ਈਕੋ-ਸਿਸਟਮ ਰਾਹੀਂ ਹੈਲਥਕੇਅਰ ਡਲਿਵਰੀ ਨੂੰ ਹੋਰ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ। ਇਸ ਮਿਸ਼ਨ ਦਾ ਮੁੱਖ ਉਦੇਸ਼ ਹਰ ਨਾਗਰਿਕ ਦਾ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ (ਆਭਾ ਆਈਡੀ) ਕਿਰੀਏਟ ਕਰਨਾ ਹੈ। ਇਸ ਸਬੰਧੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਨੇ ਜ਼ਿਲ੍ਹੇ ਦੀਆਂ ਐੱਲਐਚਵੀਜ਼ ਨਾਲ ਮੀਟਿੰਗ ਕਰ ਕੇ ਆਭਾ ਅਕਾਊਂਟ ਬਣਾਉਣ ਸਬੰਧੀ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਆਭਾ ਅਕਾਊਂਟ ਬਣਾਉਣ ਦੀ ਪ੍ਰਗਤੀ ਬਾਰੇ ਜਾਣਕਾਰੀ ਲਈ ਅਤੇ ਕੰਮ ਵਿਚ ਆ ਰਹੀਆਂ ਮੁਸ਼ਕਿਲਾਂ ’ਤੇ ਚਰਚਾ ਕੀਤੀ। ਉਨ੍ਹਾਂ ਐੱਲਐਚਵੀਜ਼ ਨੂੰ ਨਿਰਦੇਸ਼ ਦਿੱਤੇ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਸ਼ਾ ਵਰਕਰਾਂ ਰਾਹੀਂ ਆਮ ਲੋਕਾਂ ਦੇ ਵੱਧ ਤੋਂ ਵੱਧ ਆਭਾ ਅਕਾਊਂਟ ਬਣਵਾਏ ਜਾਣ। ਤਾਂ ਜੋ ਲੋਕ ਡਿਜ਼ਿਟਲ ਸਿਹਤ ਸੇਵਾਵਾਂ ਦਾ ਲਾਭ ਆਸਾਨੀ ਨਾਲ ਲੈ ਸਕਣ। ਉਨ੍ਹਾਂ ਕਿਹਾ ਕਿ ਆਭਾ ਅਕਾਊਂਟ ਰਾਹੀਂ ਮਰੀਜ਼ਾਂ ਦੇ ਸਿਹਤ ਰਿਕਾਰਡ ਸੁਰੱਖਿਅਤ ਅਤੇ ਇਕ ਥਾਂ ਉਪਲਬੱਧ ਹੋਣਗੇ। ਜਿਸ ਨਾਲ ਇਲਾਜ ਵਿਚ ਸਹੂਲਤ ਮਿਲੇਗੀ। ਉਨ੍ਹਾਂ ਸਾਰੇ ਫੀਲਡ ਸਟਾਫ਼ ਨੂੰ ਪੂਰੀ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਕਿਹਾ ਅਤੇ ਰਾਸ਼ਟਰੀ ਤੇ ਸੂਬਾਈ ਸਿਹਤ ਪ੍ਰੋਗਰਾਮਾਂ ਦੇ ਟੀਚਿਆਂ ਨੂੰ ਸਮੇਂ ਸਿਰ ਪੂਰਾ ਕਰਨ ’ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਜ਼ਿਲ੍ਹਾ ਨਿਗਰਾਨੀ ਤੇ ਮੁਲਾਂਕਣ ਅਫ਼ਸਰ ਗੁਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।