ਡਾ. ਅੰਬੇਡਕਰ ਦਾ ਜਨਮ ਦਿਨ ਮਨਾਉਣ ਸਬੰਧੀ ਮੀਟਿੰਗ
ਡਾ. ਅੰਬੇਡਕਰ ਦਾ ਜਨਮ ਦਿਨ ਮਨਾਉਣ ਸੰਬੰਧੀ ਮੀਟਿੰਗ ਆਯੋਜਿਤ
Publish Date: Thu, 05 Mar 2026 05:59 PM (IST)
Updated Date: Fri, 06 Mar 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਡਾ. ਬੀਆਰ ਅੰਬੇਡਕਰ ਚੇਤਨਾ ਸੁਸਾਇਟੀ ਬੰਗਾ ਵੱਲੋਂ ਡਾ. ਵੇਦ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਅੰਬੇਡਕਰ ਨਗਰ ਬੰਗਾ ਵਿਖੇ ਇੱਕ ਮੀਟਿੰਗ ਕੀਤੀ। ਪ੍ਰਧਾਨ ਡਾ. ਵੇਦ ਪ੍ਰਕਾਸ਼ ਅਤੇ ਡਾ. ਕਸ਼ਮੀਰ ਚੰਦ ਨੇ ਦੱਸਿਆ ਕਿ ਬਾਬਾ ਸਾਹਿਬ ਦਾ ਜਨਮ ਦਿਹਾੜਾ 14 ਅਪ੍ਰੈਲ ਨੂੰ ਪੂਨੀਆ ਗਰਾਊਂਡ ਬੰਗਾ ’ਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ, ਜਿਸ ਅਨੁਸਾਰ ਵੱਖ-ਵੱਖ ਜ਼ੋਨ ਬਣਾਏ ਗਏ ਤੇ ਜ਼ੋਨ ਅਨੁਸਾਰ ਮਿਸ਼ਨਰੀ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਬੁਲਾਰਿਆਂ ਦੇ ਭਾਸ਼ਣ, ਸਕੂਲੀ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਜੇਤੂ ਬੱਚਿਆਂ ਨੂੰ ਸਰਟੀਫਿਕੇਟ ਤੇ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਵੱਖ-ਵੱਖ ਜੋਨਾਂ ਵਿਚ ਕਮੇਟੀ ਵੱਲੋਂ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਸ੍ਰੀ ਵਾਲਮੀਕਿ ਸਭਾਵਾਂ, ਡਾ. ਅੰਬੇਡਕਰ ਸਭਾਵਾਂ ਤੇ ਇਲਾਕੇ ਦੇ ਲੋਕਾਂ ਨੂੰ ਸਮਾਗਮ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਡਾ. ਵੇਦ ਪ੍ਰਕਾਸ਼ ਪ੍ਰਧਾਨ, ਡਾ. ਕਸ਼ਮੀਰ ਚੰਦ, ਡਾ. ਅਜੇ ਬਸਰਾ, ਡਾ. ਅਮਰੀਕ ਸਿੰਘ, ਡਾ. ਸੁਖਵਿੰਦਰ ਹੀਰਾ, ਲੈਕ. ਬਲਿਹਾਰ ਚੰਦ, ਲੈਕ. ਕੁਲਵਿੰਦਰ ਸਿੰਘ, ਸੁਰਿੰਦਰ ਮੋਹਨ ਸਾਬਕਾ ਬੈਂਕ ਮੈਨੇਜਰ, ਲੈਕ. ਰਾਮ ਕ੍ਰਿਸ਼ਨ ਪੱਲੀ ਝਿੱਕੀ, ਲੈਕ. ਸੁਰਜੀਤ ਸੈਂਪਲੇ, ਦੀਨ ਦਿਆਲ ਤੇ ਹੋਰ ਹਾਜ਼ਰ ਸਨ।