ਬਾਬਾ ਸਾਹਿਬ ਦਾ ਜਨਮ ਦਿਵਸ ਮਨਾਉਣ ਸਬੰਧੀ ਮੀਟਿੰਗ
ਬਾਬਾ ਸਾਹਿਬ ਦਾ ਜਨਮ ਦਿਵਸ ਮਨਾਉਣ ਸੰਬੰਧੀ ਬੰਗਾ 'ਚ ਹੋਈ ਮੀਟਿੰਗ
Publish Date: Sun, 22 Mar 2026 05:17 PM (IST)
Updated Date: Mon, 23 Mar 2026 04:05 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਡਾ. ਅੰਬੇਡਕਰ ਚੇਤਨਾ ਸੁਸਾਇਟੀ ਬੰਗਾ ਦੀ ਮੀਟਿੰਗ ਮੂਨਟੈਰਾ ਕੈਫੇ ਬੰਗਾ ਵਿਖੇ ਡਾ. ਵੇਦ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਹੋਈ। ਡਾ. ਵੇਦ ਪ੍ਰਕਾਸ਼ ਨੇ ਦੱਸਿਆ ਕਿ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦਾ ਜਨਮ ਦਿਵਸ 14 ਅਪ੍ਰੈਲ 2026 ਨੂੰ ਪੂਨੀਆ ਦੇ ਖੇਡ ਮੈਦਾਨ ਵਿਚ ਮਨਾਇਆ ਜਾ ਰਿਹਾ ਹੈ। ਜਿਸ ਸਬੰਧੀ ਅੱਜ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਅਤੇ ਕੁਲੈਕਸ਼ਨ ਲਈ ਸਲੀਪਾਂ ਦੀ ਵੰਡ ਕੀਤੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਜੋਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ। ਜੋ ਆਪਣੇ ਆਪਣੇ ਜੋਨ ਦੇ ਸਰਪੰਚਾਂ, ਡਾ. ਅੰਬੇਡਕਰ ਸਭਾਵਾਂ, ਸ੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਸ਼੍ਰੀ ਵਾਲਮੀਕਿ ਸਭਾਵਾਂ ਨਾਲ ਰਾਬਤਾ ਜੋੜਨਗੇ ਅਤੇ ਉਨ੍ਹਾਂ ਤੋਂ ਸਹਿਯੋਗ ਦੀ ਮੰਗ ਕਰਨਗੇ। ਉਨ੍ਹਾਂ ਸਮੂਹ ਸਭਾਵਾਂ ਨੂੰ ਇਸ ਮੇਲੇ ਵਿਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕਰਦਿਆਂ ਦੱਸਿਆ ਕਿ ਇਸ ਜਾਗਰਤੀ ਮੇਲੇ ਵਿਚ ਬੱਚਿਆਂ ਦੇ ਪੇਂਟਿੰਗ ਮੁਕਾਬਲੇ, ਕੋਰੀਓਗਰਾਫੀ ਮੁਕਾਬਲੇ ਤੇ ਨਗਰ ਰੰਗਮੰਚ ਕਲਾ ਜਥੇ ਵੱਲੋਂ ਨਾਟਕ ਪੇਸ਼ ਕੀਤੇ ਜਾਣਗੇ ਅਤੇ ਡਾ. ਅਕਸ਼ੇ ਜਲੋਵਾ ਡਾ. ਬੀ.ਆਰ. ਅੰਬੇਡਕਰ ਸਾਹਿਬ ਦੀ ਜੀਵਨੀ ਤੇ ਚਰਚਾ ਕਰਨਗੇ। ਇਸ ਮੌਕੇ ਕਲੱਬ ਦੇ ਸਮੂਹ ਸਾਥੀਆਂ ਦੀਆਂ ਵੱਖ-ਵੱਖ ਡਿਊਟੀਆਂ ਲਾਈਆਂ। ਇਸ ਮੌਕੇ ਡਾ. ਸੁਖਵਿੰਦਰ ਹੀਰਾ, ਸੁਰਿੰਦਰ ਮੋਹਨ ਮੈਨੇਜਰ, ਲੈਕ. ਬਲਿਹਾਰ ਚੰਦ, ਲੈਕ. ਕੁਲਵਿੰਦਰ ਬੰਗਾ, ਡਾ. ਜਸਵਿੰਦਰ ਰੱਲ, ਮੈਨੇਜਰ ਹਰਜਿੰਦਰ ਸਿੰਘ, ਸੁਰਜੀਤ ਸੈਂਪਲੇ, ਪ੍ਰਿਥੀਪਾਲ ਭਾਟੀਆ, ਨਿਤਨ ਮੁਕੰਦਪੁਰ, ਰਾਣਾ ਮੁਕੰਦਪੁਰ, ਰਵੀ ਬਸਰਾ, ਸਰਬਜੀਤ, ਸ਼ੰਕਰ ਦਾਸ, ਮਾ. ਹਰਬਲਾਸ ਬੰਗਾ, ਬਲਦੀਸ਼ ਲੰਗੇਰੀ, ਲਖਵਿੰਦਰ ਭੌਰਾ, ਅਰਵਿੰਦਰ ਬਸਰਾ ਡੀਪੀਈ, ਰਮੇਸ਼ ਪੀਟੀਆਈ, ਸਾਹਿਲ ਘਈ, ਡਾ. ਬਲਵਿੰਦਰ ਲਾਖਾ ਆਦਿ ਹਾਜ਼ਰ ਸਨ।