ਖਟਕੜ ਖੁਰਦ ਵਿਖੇ ਮੈਡੀਕਲ ਜਾਂਚ ਕੈਂਪ 1 ਮਾਰਚ ਨੂੰ
ਖਟਕੜ ਖੁਰਦ ਵਿਖੇ ਮੈਡੀਕਲ ਜਾਂਚ ਕੈਂਪ 1 ਮਾਰਚ ਨੂੰ
Publish Date: Fri, 20 Feb 2026 04:47 PM (IST)
Updated Date: Sat, 21 Feb 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਪੰਜਾਬੀ ਗਾਇਕ ਤੇ ਸਮਾਜ-ਸੇਵਕ ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐੱਸਏ ਵੱਲੋਂ ਆਪਣੀ ਦਾਦੀ ਬਲਵੰਤ ਕੌਰ ਵੜੈਚ ਅਤੇ ਮਾਤਾ ਨਛੱਤਰ ਕੌਰ ਵੜੈਚ ਦੀ ਯਾਦ ਵਿਚ ਲਗਾਏ ਜਾ ਰਹੇ ਅੱਖਾਂ ਅਤੇ ਜਨਰਲ ਮੈਡੀਕਲ ਕੈਂਪ ਸੰਬੰਧੀ ਪੋਸਟਰ ਜਾਰੀ ਕੀਤਾ। ਪੋਸਟਰ ਜਾਰੀ ਕਰਨ ਦੀ ਰਸਮ ਪਿੰਡ ਦੇ ਸਰਪੰਚ ਕਮਲਜੀਤ ਮੋਨੂੰ ਤੇ ਪੰਚਾਇਤ ਨੇ ਨਿਭਾਈ। ਗਾਇਕ ਰੇਸ਼ਮ ਸਿੰਘ ਰੇਸ਼ਮ ਤੇ ਸਰਪੰਚ ਕਮਲਜੀਤ ਮੋਨੂੰ ਨੇ ਦੱਸਿਆ ਕਿ ਇਹ ਕੈਂਪ 1 ਮਾਰਚ ਦਿਨ ਐਤਵਾਰ ਨੂੰ ਨਿਰਮਲ ਕੁਟੀਆ ਹੱਪੋਵਾਲ ਰੋਡ ਪਿੰਡ ਖਟਕੜ ਖੁਰਦ ਵਿਖੇ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਤੇ ਮੁਫਤ ਦਵਾਈਆਂ ਤੇ ਐਨਕਾਂ ਦਿੱਤੀਆ ਜਾਣਗੀਆਂ। ਲੋੜਵੰਦ ਮਰੀਜ਼ਾਂ ਦੇ ਮੁਫਤ ਲੈਂਜ ਪਾਏ ਜਾਣਗੇ। ਜਨਰਲ ਮੈਡੀਕਲ ਕੈਂਪ ਦੌਰਾਨ ਡਾ. ਕਸ਼ਮੀਰ ਚੰਦ, ਡਾ. ਨਵਨੀਤ ਸਹਿਗਲ, ਡਾ. ਸੁਖਵਿੰਦਰ ਹੀਰਾ ਸਾਬਕਾ ਸਿਵਲ ਸਰਜਨ, ਡਾ. ਅਮਰੀਕ ਸਿੰਘ ਬੱਚਿਆਂ ਦੇ ਰੋਗਾਂ ਦੇ ਮਾਹਿਰ, ਡਾ. ਮਨੋਹਰ ਲਾਲ ਐੱਮਡੀ ਮਰੀਜ਼ਾਂ ਦਾ ਚੈੱਕਅੱਪ ਕਰਨਗੇ ਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਪਿੰਡ ਦੇ ਪੰਚ ਤਰਲੋਚਨ ਸਿੰਘ ਅਤੇ ਪੰਚ ਮਦਨ ਲਾਲ ਮੱਧਾ ਨੇ ਇਲਾਕਾ ਨਿਵਾਸੀਆਂ ਨੂੰ ਕੈਂਪ ਦਾ ਫਾਇਦਾ ਲੈਣ ਲਈ ਕਿਹਾ ਹੈ। ਇਸ ਮੌਕੇ ਸਰਬਜੀਤ ਸਿੰਘ ਸਾਬਾ, ਦੀਦਾਰ ਸਿੰਘ, ਲੈਕ. ਸ਼ੰਕਰ ਦਾਸ, ਸੁਰਿੰਦਰ ਪਾਲ ਸਿੰਘ ਯੂਐੱਸਏ, ਦੇਵ, ਸਤਨਾਮ ਸਿੰਘ, ਸੁੱਖਾ, ਰਵੀ, ਹਰੀਕ੍ਰਿਸ਼ਨ ਨੰਬਰਦਾਰ, ਗੁਰਦਾਵਰ ਸਿੰਘ ਕੈਨੇਡਾ, ਸਤਨਾਮ ਸਿੰਘ, ਸੰਤੋਖ ਸਿੰਘ, ਮਿੰਟੂ, ਤਰਲੋਕ ਸਿੰਘ ਤੇ ਹੋਰ ਹਾਜ਼ਰ ਸਨ।