ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਡੀਕਲ ਕੈਂਪ ਲਾਇਆ
ਪਿੰਡ ਕਰਿਆਮ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਡੀਕਲ ਕੈਂਪ ਲਗਾਇਆ
Publish Date: Tue, 10 Feb 2026 04:56 PM (IST)
Updated Date: Wed, 11 Feb 2026 04:03 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸ਼੍ਰੋਮਣੀ ਭਗਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਵੱਲੋਂ ਪਿੰਡ ਕਰਿਆਮ ਦੇ ਗੁਰੂ ਘਰ ਵਿਖੇ ਮੁਫ਼ਤ ਮੈਡੀਕਲ ਕੈਂਪ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲਾਇਆ ਗਿਆ। ਪੰਜਾਬ ਕਲੀਨੀਕਲ ਲੈਬਾਰੇਟਰੀ ਦੇ ਲਾਲੀ ਨੇ ਦੱਸਿਆ ਕਿ ਕੈਂਪ ਦੌਰਾਨ 200 ਤੋਂ ਵੱਧ ਲੋਕਾਂ ਦੀ ਮੁਫ਼ਤ ਮੈਡੀਕਲ ਜਾਂਚ ਕੀਤੀ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ। ਉਨ੍ਹਾਂ ਦੱਸਿਆ ਕਿ ਦਿਲ ਦੇ ਮਰੀਜ਼ਾਂ ਦੇ ਮੁਫ਼ਤ ਈਸੀਜੀ ਅਤੇ ਖੂਨ ਦੇ ਲੋੜੀਂਦੇ ਟੈਸਟ ਵੀ ਮੁਫ਼ਤ ਕੀਤੇ ਗਏ। ਇਸ ਦੌਰਾਨ ਜਨਾਗਲ, ਬਸਨ ਪਾਲ ਅਤੇ ਸਹਿਜਲ ਪਰਿਵਾਰਾਂ ਵਲੋਂ ਹਸਪਤਾਲ ਦੇ ਮਾਲਕ ਗੁਰਮੀਤ ਸਿੰਘ, ਡਾ. ਜਸਲੀਨ ਕੌਰ, ਹਰਵਿੰਦਰ ਕੌਰ, ਬਲਵੀਰ ਸਿੰਘ, ਰਾਣੀ ਕਰਿਆਮ ਤੇ ਹਸਪਤਾਲ ਦੀ ਸਮੁੱਚੀ ਮੈਡੀਕਲ ਟੀਮ ਨੂੰ ਸਨਮਾਨਿਤ ਕੀਤਾ।।