ਭਰੋਮਜਾਰਾ ਵਿਖੇ ਮੈਡੀਕਲ ਕੈਂਪ ਲਗਾਇਆ
ਭਰੋਮਜਾਰਾ ਵਿਖੇ ਮੈਡੀਕਲ ਕੈਂਪ ਲਗਾਇਆ
Publish Date: Mon, 09 Feb 2026 03:48 PM (IST)
Updated Date: Mon, 09 Feb 2026 03:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਹਿਰਾਮ : ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਨ ਹਸਪਤਾਲ ਅਤੇ ਮੈਟਰਨਿਟੀ ਹੋਮ ਬੰਗਾ ਵੱਲੋਂ ਡਾ. ਬਖ਼ਸ਼ੀਸ਼ ਸਿੰਘ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਜਿਸ ਦੌਰਾਨ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਲਗਭਗ 200 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਜ਼ਰੂਰਤਮੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਦੌਰਾਨ ਡਾ. ਬਖਸ਼ੀਸ਼ ਸਿੰਘ, ਡਾ. ਜਸਵਿੰਦਰ ਕੁਮਾਰ, ਹਰਮਨਦੀਪ ਕੌਰ, ਲਖਵਿੰਦਰ ਕੌਰ, ਗੁਰਦੀਪ, ਬਬੀਤਾ, ਪਰਮਜੀਤ, ਸੰਜੀਵ ਕੁਮਾਰ, ਪ੍ਰੀਤਪਾਲ ਸਿੰਘ ਡਾਕਟਰੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਸੰਤ ਬਾਬਾ ਕੁਲਵੰਤ ਰਾਮ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਕਮੇਟੀ ਪੰਜਾਬ ਅਤੇ ਗੱਦੀ ਨਸ਼ੀਨ 108 ਸੰਤ ਬਾਬਾ ਮੇਲਾ ਰਾਮ ਡੇਰਾ ਵੱਲੋਂ ਸਮੂਹ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਤੇ ਮੈਡੀਕਲ ਕੈਂਪ ਪ੍ਰਬੰਧਕਾਂ ਦੀ ਸਰਾਹਨਾ ਕੀਤੀ। ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਜੋਗ ਰਾਜ ਜੋਗੀ ਨਿਮਾਣਾ ਨੇ ਸਮੂਹ ਸੰਗਤ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਰਨ ਹਸਪਤਾਲ ਬੰਗਾ ਵੱਲੋਂ ਲਗਾਏ ਮੈਡੀਕਲ ਜਾਂਚ ਕੈਂਪ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਮਾਨਵਤਾ ਦੀ ਸੇਵਾ ਵੱਲ ਇਕ ਸਰਾਹਣਯੋਗ ਕਦਮ ਦੱਸਿਆ। ਇਸ ਉਪਰੰਤ ਖੂਨਦਾਨ ਕੈਂਪ ਵੀ ਲਗਾਇਆ ਗਿਆ। ਜਿਸ ਵਿਚ ਸੇਵਾਦਾਰਾਂ ਅਤੇ ਸੰਗਤਾਂ ਨੇ ਖੂਨਦਾਨ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਚੌਧਰੀ ਮੀਨਾ ਸੂੰਢ, ਅਮਰਜੀਤ ਕਲਸੀ, ਬਲਵੀਰ ਮੰਢਾਲੀ, ਮੋਹਨ ਲਾਲ ਭਰੋਮਜਾਰਾ, ਬਲਿਹਾਰ ਰਾਮ ਬੰਗੜ, ਪਰਮਜੀਤ ਕੌਰ, ਜਸਵੰਤ ਰਾਏ, ਹਰਮੇਸ ਲਾਲ ਬੰਗੜ ਤੇ ਹੋਰ ਹਾਜ਼ਰ ਸਨ।