ਜਨਮ ਦਿਨ ਮੌਕੇ ਮੈਡੀਕਲ ਤੇ ਖ਼ੂਨਦਾਨ ਕੈਂਪ ਲਗਾਇਆ
ਸੁਨੀਤਾ ਸ਼ਰਮਾ ਦੇ ਜਨਮ ਦਿਨ ਮੌਕੇ ਮੈਡੀਕਲ ਤੇ ਖ਼ੂਨਦਾਨ ਕੈਂਪ ਲਗਾਇਆ
Publish Date: Wed, 11 Feb 2026 03:18 PM (IST)
Updated Date: Thu, 12 Feb 2026 03:59 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਸੁਨੀਤਾ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਅਮਨ ਵਰਮਾ ਦੀ ਅਗਵਾਈ ਵਿਚ ਸਮਾਜ ਸੇਵੀ ਸੁਨੀਤਾ ਸ਼ਰਮਾ ਦੇ ਜਨਮ ਦਿਨ ਦੀ ਖੁਸ਼ੀ ਵਿਚ ਤਿੰਨ ਰੋਜ਼ਾ ਵਿਸ਼ੇਸ਼ ਮੈਡੀਕਲ ਜਾਂਚ ਅਤੇ ਖ਼ੂਨਦਾਨ ਕੈਂਪ ਲਗਾਇਆ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਇਲਾਕੇ ਦੇ ਮਰੀਜ਼ਾਂ ਨੇ ਹਿੱਸਾ ਲਿਆ। ਪੰਡਿਤ ਰਮੇਸ਼ ਜੋਸ਼ੀ ਬ੍ਰਹਮਚਾਰੀ ਮੰਦਰ ਦੀ ਦੇਖ ਰੇਖ ਹੇਠ ਸ਼੍ਰੀ ਰਾਮਾਇਣ ਜੀ ਦੇ ਸੁੰਦਰ ਕਾਂਡ ਦਾ ਪਾਠ ਕੀਤਾ। ਉਪਰੰਤ ਵਿਸ਼ਵ ਸ਼ਾਂਤੀ ਅਤੇ ਸਿਹਤਯਾਬੀ ਲਈ ਹਵਨ ਯੱਗ ਕਰਵਾਇਆ। ਮਹਿਲਾ ਮੰਡਲ ਨੇ ਪ੍ਰਭੂ ਦੀ ਮਹਿਮਾ ਦਾ ਕੀਰਤਨ ਕਰਕੇ ਮਾਹੌਲ ਨੂੰ ਪੂਰੀ ਤਰ੍ਹਾਂ ਅਧਿਆਤਮਿਕ ਬਣਾ ਦਿੱਤਾ। ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ। ਖ਼ੂਨਦਾਨ ਕੈਂਪ ਦੌਰਾਨ ਨੌਜਵਾਨਾਂ ਤੇ ਸਥਾਨਕ ਲੋਕਾਂ ਨੇ ਖ਼ੂਨਦਾਨ ਕਰਕੇ ਆਪਣਾ ਯੋਗਦਾਨ ਪਾਇਆ। ਪ੍ਰਬੰਧਕਾਂ ਨੇ ਦੱਸਿਆ ਕਿ ਹਸਪਤਾਲ ਦੀ ਸਮੁੱਚੀ ਟੀਮ ਵੱਲੋਂ ਮਾਨਵਤਾ ਦੀ ਭਲਾਈ ਲਈ ਇਹ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਬਲਜੀਤ ਕੌਰ, ਸਿਮਰਨ, ਅਮਨਦੀਪ ਕੌਰ, ਗੀਤਾ ਰਾਣੀ, ਨਰੇਸ਼, ਦਿਲਦਾਰ ਸਿੰਘ, ਦਿਲਬਾਗ, ਕਸ਼ਮੀਰ ਢਿੱਲੋਂ, ਪਵਨ ਸ਼ਰਮਾ, ਪਰਮਿੰਦਰ ਪੰਮਾ ਕੌਂਸਲਰ, ਸੁਰਿੰਦਰ ਕੁਮਾਰ, ਗੁਰਪਾਲ ਸਿੰਘ, ਜਤਿੰਦਰ ਕੌਰ, ਰਮਨ ਸਰਪੰਚ ਤੇ ਹੋਰ ਹਾਜ਼ਰ ਸਨ।