ਦੁਰਗਾ ਅਸ਼ਟਮੀ ’ਤੇ ਮਾਤਾ ਰਾਣੀ ਕੀ ਚੌਂਕੀ
ਦੁਰਗਾ ਅਸ਼ਟਮੀ 'ਤੇ 'ਮਾਤਾ ਰਾਣੀ ਕੀ ਚੌਕੀ'
Publish Date: Thu, 26 Mar 2026 04:19 PM (IST)
Updated Date: Fri, 27 Mar 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਚੇਤਰ ਨਵਰਾਤਿਆਂ ਦੇ ਮੌਕੇ ਤੇ ਸ਼੍ਰੀ ਮਾਤਾ ਨੈਣਾ ਦੇਵੀ ਮੰਦਰ ਕਮੇਟੀ ਅਤੇ ਕਿਰਨਾ ਐਸੋਸੀਏਸ਼ਨ ਨੇ ਸਾਂਝੇ ਤੌਰ ਤੇ ਮੰਦਰ ਦੇ ਅੰਦਰ ਮਾਤਾ ਰਾਣੀ ਕੀ ਚੌਕੀ ਦਾ ਆਯੋਜਨ ਕੀਤਾ। ਇਸ ਦੌਰਾਨ ਅਰੁਣ ਰਸੀਲਾ ਐਂਡ ਪਾਰਟੀ ਫਗਵਾੜਾ ਨੇ ਮਾਤਾ ਰਾਣੀ ਦੀ ਉਸਤਤ ਚ ਭਗਤੀ ਗੀਤ ਪੇਸ਼ ਕੀਤੇ।।ਸਮਾਜ ਸੇਵਕ ਬਾਬਾ ਦਵਿੰਦਰ ਕੌੜਾ ਦੁਆਰਾ ਮਾਤਾ ਰਾਣੀ ਦੀ ਪਵਿੱਤਰ ਜੋਤ ਜਗਾਈ ਉਪਰੰਤ ਅਰੁਣ ਰਸੀਲਾ ਨੇ ਗਣੇਸ਼ ਵੰਦਨਾ ਦੀ ਪ੍ਰਾਰਥਨਾ ਕੀਤੀ। ਚੌਕੀ ਦਾ ਸਮਾਪਨ ਦੇਵੀ ਭਗਵਤੀ ਦੀ ਆਰਤੀ ਨਾਲ ਹੋਇਆ। ਸੰਗਤ ’ਚ ਭੰਡਾਰਾ ਵੀ ਵਰਤਾਇਆ ਗਿਆ। ਇਸ ਮੌਕੇ ਭਗਵਾਨ ਦਾਸ ਗਿਰਧਰ, ਰਾਜੇਸ਼ ਕੁਮਾਰ ਧੂਪੜ, ਪ੍ਰਦੀਪ ਖੰਨਾ, ਗਿਰੀਸ਼ ਜੈਨ, ਸੁਰੇਂਦਰ ਕੁਮਾਰ ਚੁੱਘ, ਰਾਕੇਸ਼ ਕੁਮਾਰ ਅਗਰਵਾਲ, ਐਡਵੋਕੇਟ ਵਿਜੇ ਕੁਮਾਰ ਛਾਬੜਾ, ਵਰਿੰਦਰ ਠਾਕੁਰ, ਜੌਲੀ ਜੈਨ ਅਤੇ ਕਿਰਨਾ ਐਸੋਸੀਏਸ਼ਨ ਦੇ ਸਮੂਹ ਮੈਂਬਰ ਹਾਜ਼ਰ ਸਨ।