ਮਾਸਟਰ ਜੁਗਿੰਦਰ ਪਾਲ ਜਲਾਲਪੁਰ ਦੀ ਅੰਤਿਮ ਅਰਦਾਸ ਹੋਈ
ਮਾਸਟਰ ਜੁਗਿੰਦਰ ਪਾਲ ਜਲਾਲਪੁਰ ਦੀ ਅੰਤਿਮ ਅਰਦਾਸ ਹੋਈ
Publish Date: Thu, 02 Apr 2026 04:20 PM (IST)
Updated Date: Fri, 03 Apr 2026 04:05 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਪਿੰਡ ਜਲਾਲਪੁਰ ਦੇ ਨੰਬਰਦਾਰ ਪਰਿਵਾਰ ਦੇ ਸੇਵਾਮੁਕਤ ਮਾਸਟਰ ਜੁਗਿੰਦਰ ਪਾਲ ਜੋ ਕਿ ਕੁਝ ਦਿਨ ਪਹਿਲਾਂ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਵਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਕਬੀਰ ਮਾਹਰਾਜ ਦੀ ਅੰਮ੍ਰਿਤ ਮਈ ਬਾਣੀ ਦੇ ਭੋਗ ਸਵਾਮੀ ਖੰਡਾ ਰਾਮ ਬੁੰਗੜੀ ਵਾਲਿਆਂ ਵੱਲੋਂ ਮਰਿਆਦਾ ਅਨੁਸਾਰ ਪਾਏ ਗਏ। ਉਪਰੰਤ ਸਵਾਮੀ ਜੀ ਨੇ ਆਪਣੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਜੀਵਨ ਕਾਲ ਦੌਰਾਨ ਮਾਤਾ ਪਿਤਾ ਦੀ ਸੇਵਾ ਕਰਨੀ, ਸਮਾਜ ਪ੍ਰਤੀ ਨੇਕ ਕੰਮਾਂ ਪ੍ਰਤੀ ਜੀਵਨ ਸਮਰਪਿਤ ਕਰਨ ਲਈ ਅਤੇ ਨਾਮ ਸਿਮਰਨ ਲਈ ਪ੍ਰਵਚਨ ਕੀਤੇ।।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਰਾਜਨੀਤਕ ਪਾਰਟੀਆਂ ਦੇ ਆਗੂ ਸ਼ਾਮਲ ਹੋਏ।।ਐੱਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਰਾਜਨੀਤਕ ਬੁਲਾਰਿਆਂ ਵੱਲੋਂ ਸਾਬਕਾ ਚੇਅਰਮੈਨ ਬਿਮਲ ਚੌਧਰੀ, ਸਤਨਾਮ ਜਲਾਲਪੁਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸੁਰਜੀਤ ਕੋਹਲੀ ਸਾਬਕਾ ਸਰਪੰਚ, ਜਸਵੀਰ ਸਿੰਘ ਗੜ੍ਹੀ, ਦੁਰਗੇਸ਼ ਜੰਡੀ, ਸਤਨਾਮ ਭਾਟੀਆ ਰਾਜੂਮਾਜਰਾ ਸੇਵਾ ਮੁਕਤ ਡੀਐੱਸਪੀ, ਬਨਾਰਸੀ ਦਾਸ ਸੇਵਾ ਮੁਕਤ ਡੀਐੱਸਪੀ, ਨਰਿੰਦਰ ਚੇਚੀ ਬੀਸੀ ਵਿੰਗ ਦਿਹਾਤੀ ਪ੍ਰਧਾਨ, ਸਰਪੰਚ ਬਿਮਲਾ ਚੇਚੀ ਜਲਾਲਪੁਰ ਅਤੇ ਹੋਰ ਸ਼ਖ਼ਸੀਅਤਾਂ ਨੇ ਮਾਸਟਰ ਜੀ ਦੀ ਆਤਮਾ ਦੀ ਸ਼ਾਂਤੀ ਲਈ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ।।ਇਸ ਮੌਕੇ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਤੋਂ ਇਲਾਵਾ ਇਲਾਕਾ ਭਰ ਤੋਂ ਮੁਖ ਸਖਸ਼ੀਅਤਾਂ ਚੌਧਰੀ ਅਸ਼ੋਕ ਨੰਦ ਲਾਲ, ਚੌਧਰੀ ਰਮਨ ਨੰਦ ਲਾਲ, ਮਾਸਟਰ ਦੇਵਰਾਜ, ਸ਼ੰਕਰ ਜੰਡੀ ਉਪ ਪ੍ਰਧਾਨ ਬੀਸੀ ਵਿੰਗ ਪੰਜਾਬ, ਬਿੱਟੂ ਆਦੋਆਣਾ, ਗੁਰਦੀਪ ਸਿੰਘ ਬਕਾਪੁਰ, ਸੋਨੂੰ ਬੂਥਗੜ, ਗੁਰਨਾਮ ਜੋਗੇਵਾਲ, ਯਾਦਵਿੰਦਰ ਜੋਗੇਵਾਲ, ਜਥੇਦਾਰ ਸੁਰਜੀਤ ਸਿੰਘ ਦੁਭਾਲੀ, ਗੌਰਵ ਚੌਹਾਨ। ਸੁਖਵਿੰਦਰ ਸਰਕਲ ਪ੍ਰਧਾਨ, ਪ੍ਰਧਾਨ ਧਰਮਪਾਲ ਕੋਹਲੀ, ਪਵਨ ਕੁਕੜ ਸੂਹਾ, ਬਹਾਦਰ ਸਿੰਘ ਬੱਬੂ ਬੂਥਗੜ੍ਹ, ਸੁਖਜਿੰਦਰ ਸਿੰਘ ਸਰਕਲ ਪ੍ਰਧਾਨ, ਬਲਵੀਰ ਬਾਂਠ ਜੰਡੀ ਪੀਪੀ, ਭਗਤ ਬਿੱਲੂ ਜੰਡੀ, ਮਿੱਠੂ ਚੌਧਰੀ, ਜੇਈ ਬਲਰਾਮ ਖਟਾਣਾ, ਬਿੱਟੂ ਹਕਲਾ, ਸਤਪਾਲ ਮੰਡੇਰ, ਮਨਜੀਤ ਮੰਡੇਰ, ਪਰਮਿੰਦਰ ਮੇਨਕਾ ਐਮਸੀ ਬਲਾਚੌਰ, ਪਰਵਿੰਦਰ ਭਾਟੀਆ ਐਮਸੀ, ਜਸਵੰਤ ਤੂਰ, ਜਸਵੰਤ ਕਲੇਰ, ਸਰ ਫਰਾਜ ਮਲਕ, ਜਸਬੀਰ ਸਰਪੰਚ ਔਲੀਆਪੁਰ, ਹਰਵੰਸ ਲਾਲ ਸਿਆਣਾ ਨੇ ਪਰਿਵਾਰਕ ਮੈਂਬਰਾਂ ਨੰਬਰਦਾਰ ਵਿਜੇ ਪੰਜਾਬ ਪੁਲਿਸ, ਪਰਮਜੀਤ ਕੁਮਾਰ ਚੇਚੀ, ਸ਼ੰਮੀ ਬਲਾਕ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਲਾਚੌਰ ਨਾਲ ਦੁੱਖ ਦੀ ਘੜੀ ਵਿਚ ਸਾਂਝ ਪਾਈ। ਅਖੀਰ ਵਿਚ ਚੇਅਰਮੈਨ ਸਤਨਾਮ ਜਲਾਲਪੁਰ ਨੇ ਪਰਿਵਾਰ ਵੱਲੋਂ ਆਏ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਅਤੇ ਮੋਹਤਵਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ।