ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਵਿਸ਼ਾਲ ਰੋਸ ਧਰਨਾ 18 ਨੂੰ
ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਵਿਸ਼ਾਲ ਰੋਸ ਧਰਨਾ 18 ਨੂੰ
Publish Date: Fri, 10 Apr 2026 05:21 PM (IST)
Updated Date: Sat, 11 Apr 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਪੈਨਸ਼ਨਰਜ ਦੀਆਂ ਮੰਗਾਂ ਪ੍ਰਤੀ ਲਗਾਤਾਰ ਕੀਤੀ ਜਾ ਰਹੀ ਟਾਲ ਮਟੋਲ ਨੀਤੀ ਅਤੇ ਅੜੀਅਲ ਰਵੱਈਏ ਦੇ ਵਿਰੋਧ ਵਿਚ ਸਟੇਟ ਵਰਕਿੰਗ ਕਮੇਟੀ ਦੀ ਕੀਤੀ ਗਈ। ਮੀਟਿੰਗ ਵਿਚ ਲਏ ਫੈਸਲੇ ਮੁਤਾਬਿਕ ਪੰਜਾਬ ਵਿਚ ਸਾਰੀਆਂ ਡਵੀਜ਼ਨਾਂ ਅੱਗੇ 6 ਅਪ੍ਰੈਲ ਤੋਂ 16 ਅਪ੍ਰੈਲ ਤੱਕ ਲੜੀਵਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਅਤੇ 18 ਅਪ੍ਰੈਲ 2026 ਨੂੰ ਲੁਧਿਆਣਾ ਵਿਖੇ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਵਿਸ਼ਾਲ ਰੋਸ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।।ਉਪਰੋਕਤ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਤਹਿਤ ਪੈਂਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਸਕੋ ਮੰਡਲ ਨਵਾਂਸ਼ਹਿਰ ਵੱਲੋਂ ਪ੍ਰਧਾਨ ਨਰਿੰਦਰ ਮਹਿਤਾ ਦੀ ਅਗਵਾਈ ਵਿਚ ਅੱਜ ਮੰਡਲ ਨਵਾਂਸ਼ਹਿਰ ਅੱਗੇ ਧਰਨਾ ਦਿੱਤਾ। ਇਸ ਧਰਨੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾਈ ਆਗੂ ਸ਼ਿਵ ਕੁਮਾਰ ਤਿਵਾੜੀ, ਸਰਕਲ ਪ੍ਰਧਾਨ ਕੁਲਵਿੰਦਰ ਅਟਵਾਲ, ਵਿੱਤ ਸਕੱਤਰ ਵਿਜੇ ਕੁਮਾਰ ਬਾਲੀ, ਜੁਆਇੰਟ ਸਕੱਤਰ ਨਿਰੰਜਨ ਕੰਗਾਂ, ਪ੍ਰੈੱਸ ਸਕੱਤਰ ਜਗਦੀਸ਼ ਚੰਦਰ, ਕੁਲਦੀਪ ਸੋਨਾ, ਮੰਡਲ ਪ੍ਰਧਾਨ ਕਮਲ ਦੇਵ, ਰਵਿੰਦਰ ਭਾਸਕਰ ਰਾਹੋਂ, ਜਸਵੰਤ ਰਾਏ ਏਈਈ, ਗੁਰਮੁਖ ਸਿੰਘ ਲੰਗੜੋਆ, ਪਾਲਾ ਰਾਮ ਕੋਟ ਰਾਂਝਾ, ਸ਼ੰਭੂ ਨਰਾਇਣ, ਪ੍ਰੇਮ ਚਣਕੋਆ, ਸਤਿੰਦਰ ਸਿੰਘ ਅਜ਼ਾਦ, ਪ੍ਰੇਮ ਸਹਾਬਪੁਰ, ਬਲਦੇਵ ਤਾਜੋਵਾਲ, ਗੁਰਦੇਵ ਗੁਜਰਪੁਰ ਆਦਿ ਬੁਲਾਰਿਆਂ ਨੇ ਕਿਹਾ ਕਿ ਪੈਨਸ਼ਨਰਜ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਾਈਆਂ ਜਾ ਰਹੀਆਂ ਹੱਕੀ ਤੇ ਜਾਇਜ਼ ਮੰਗਾਂ ਜਿਨ੍ਹਾਂ ਵਿਚ 1-1-16 ਤੋਂ ਪਹਿਲਾਂ ਦੇ ਰਿਟਾਇਰੀਆਂ ਨੂੰ 2•59 ਦਾ ਫੈਕਟਰ ਦੇਣਾ, ਪੈਨਸ਼ਨਰਜ਼ ਨੂੰ ਬਿਜਲੀ ਯੂਨਿਟਾਂ ਵਿਚ ਰਿਆਇਤ ਦੇਣਾ, ਪੈਂਡਿੰਗ ਡੀਏ ਦੀਆਂ ਕਿਸ਼ਤਾਂ ਅਤੇ ਉਨ੍ਹਾਂ ਦਾ ਪੈਂਡਿੰਗ ਏਰੀਅਰ ਦੇਣਾ, 23 ਸਾਲਾ ਇਨਕਰੀਮੈਂਟ ਦਾ ਲਾਭ ਸਾਰੇ ਪੈਨਸ਼ਨਰਜ ਨੂੰ ਦੇਣਾ, ਬੱਝਵੇਂ ਮੈਡੀਕਲ ਭੱਤੇ ’ਚ ਬੜੌਤਰੀ ਕਰਨਾ, ਮੈਡੀਕਲ ਕੈਸ਼ਲੈਸ ਸਕੀਮ ਮੁੜ ਬਹਾਲ ਕਰਨਾ ਅਤੇ ਵਿਕਾਸ ਦੇ ਨਾਂ ਤੇ 200 ਰੁਪਏ ਪ੍ਰਤੀ ਮਹੀਨਾ ਜੱਬਰੀ ਕਟੌਤੀ ਬੰਦ ਕਰਨਾ ਆਦਿ ਮੰਗਾਂ ਮੰਨਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।।ਪਰੰਤੂ ਸਰਕਾਰ ਡੰਗ ਟਪਾਉ ਨੀਤੀ ਅਪਣਾਕੇ ਸਮਾਂ ਲੰਘਾ ਰਹੀ ਹੈ। ਸਟੇਟ ਕਮੇਟੀ ਵੱਲੋਂ ਡਿਜੀਟਲ ਅਲਾਈਵ ਸਰਟੀਫਿਕੇਟ ਦੀ ਥਾਂ ਤੇ ਆਪਸ਼ਨਲ ਕਰਾਉਣ ਲਈ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਅਤੇ ਵਿੱਢੇ ਸੰਘਰਸ਼ ਸਦਕਾ ਪਾਵਰਕਾਮ ਵਲੋਂ ਡਿਜੀਟਲ ਪ੍ਰਕਿਰਿਆ ਨੂੰ ਲਾਜ਼ਮੀ ਦੀ ਬਜਾਏ ਆਪਸ਼ਨਲ ਕਰ ਦਿੱਤਾ ਗਿਆ ਹੈ। ਜਿਸ ਨਾਲ ਹਜਾਰਾਂ ਬਜੁਰਗ ਤੇ ਲਾਚਾਰ ਪੈਂਨਸ਼ਨਰਜ ਦਾ ਖੱਜਲ ਖੁਆਰੀ ਤੋਂ ਬਚਾਅ ਹੋਵੇਗਾ।।ਇਸ ਕਾਮਯਾਬੀ ਲਈ ਜੱਥੇਬੰਦੀ ਦੀ ਸਮੂਹ ਲੀਡਰਸ਼ਿਪ ਅਤੇ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ।ਇਸ ਧਰਨੇ ਚ ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਰਾਮਰਾਏਪੁਰ ਵੱਲੋਂ ਨਿਭਾਈ ਗਈ।।ਇਸ ਮੌਕੇ ਬਹੁਗਿਣਤੀ ਚ ਫੈਮਿਲੀ ਪੈਨਸ਼ਨਰਜ ਬੀਬੀਆਂ ਅਤੇ ਪੈਂਨਸ਼ਨਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।