ਰਾਹੋਂ ਵਿਖੇ 5 ਕਿਲੋਮੀਟਰ ਦੀ ਮੈਰਾਥਨ ਦੌੜ ਕਰਵਾਈ
ਰਾਹੋਂ ਵਿਖੇ ਮੈਰਾਥਨ ਦੌੜ ਕਰਵਾਈ
Publish Date: Sat, 14 Mar 2026 06:30 PM (IST)
Updated Date: Sun, 15 Mar 2026 04:10 AM (IST)

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਦਿੱਲ੍ਹੀ ਫਤਹਿ ਦਿਵਸ, ਤਾਰਾ ਸਿੰਘ ਗੈਬਾ ਮਿਸਲ ਡੱਲੇਵਾਲ ਅਤੇ ਸਵ. ਮਾ. ਕਸ਼ਮੀਰ ਸਿੰਘ ਕਬੱਡੀ ਕੋਚ ਦੀ ਯਾਦ ਨੂੰ ਸਮਰਪਿਤ ਰਾਹੋਂ ਵਿਖੇ ਤਾਰਾ ਸਿੰਘ ਗੈਬਾ ਯਾਦਗਾਰੀ ਸੱਥ ਵੱਲੋਂ ਦਸਹਿਰਾ ਮੈਦਾਨ ਵਿਖੇ ਇੱਕ 5 ਕਿਲੋਮੀਟਰ ਮੈਰਾਥਨ ਦੌੜ ਕਰਵਾਈ, ਜਿਸ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਮਾਜ ਵਿਚ ਜਾਗਰੂਕਤਾ ਫੈਲਾਉਣ ਵਾਲਾ ਸੰਦੇਸ਼ ਦੇਣਾ ਸੀ। ਪਹਿਲੇ ਸਥਾਨ ਤੇ ਜਿੱਤ ਪ੍ਰਾਪਤ ਕਰਨ ਵਾਲੇ ਸੁਭਾਸ਼ਿਸ਼ ਘੋਸ਼ ਕਪੂਰਥਲਾ ਨੇ ਪਹਿਲਾ ਇਨਾਮ 7100 ਰੁਪਏ, ਰਵੀ ਕਪੂਰਥਲਾ ਨੇ ਦੂਜਾ ਇਨਾਮ 5100 ਰੁਪਏ, ਜਸ਼ਨਦੀਪ ਸਿੰਘ ਸੰਗਰੂਰ ਨੇ ਤੀਜਾ ਇਨਾਮ 3100 ਰੁਪਏ, ਸੁਖਵਿੰਦਰ ਸਿੰਘ ਜਲਾਲਾਬਾਦ ਨੇ ਚੌਥਾ ਇਨਾਮ 2100 ਰੁਪਏ, ਬਿਕਰਮ ਪਟਿਆਲਾ ਨੇ 5ਵਾਂ ਇਨਾਮ 1100 ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ। ਪ੍ਰਬੰਧਕਾ ਵੱਲੋਂ ਖਿਡਾਰੀਆਂ ਨੂੰ ਸ਼ੀਲਡਾਂ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਲਿਵਾਸਾ ਹਸਪਤਾਲ ਵੱਲੋਂ ਐਂਬੂਲੈਂਸ ਸਮੇਤ ਡਾਕਟਰੀ ਟੀਮ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ।ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ। ਇਸ ਮੌਕੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵੱਲੋਂ ਸਹਿਯੋਗ ਦਿੱਤਾ ਗਿਆ। ਵਾਤਾਵਰਨ ਸੇਵਾ ਸੁਸਾਇਟੀ ਅਤੇ ਦਸਹਿਰਾ ਕਮੇਟੀ ਦੇ ਮੈਂਬਰਾਂ ਵੱਲੋਂ ਵੀ ਹਾਜ਼ਰੀ ਭਰੀ। ਨਵਾਂਸ਼ਹਿਰ ਦੇ ਸਾਬਕਾ ਵਿਧਾਇਕ ਅੰਗਦ ਸਿੰਘ, ਐੱਸਜੀਪੀਸੀ ਮੈਂਬਰ ਗੁਰਬਖਸ਼ ਸਿੰਘ ਖਾਲਸਾ, ਨਗਰ ਕੌਂਸਲ ਪ੍ਰਧਾਨ ਅਮਰਜੀਤ ਸਿੰਘ, ਸਾਬਕਾ ਪ੍ਰਧਾਨ ਹੇਮੰਤ ਰਣਦੇਵ ਬੌਬੀ, ਕੌਂਸਲਰ ਦਵਿੰਦਰ ਜਾਂਗੜਾ, ਰਿਟਾ. ਮਾ. ਕਰਨੈਲ ਸਿੰਘ ਬੀਪੀਈਓ, ਨਰਿੰਦਰ ਸਿੰਘ ਚਾਹਲ, ਮਲਕੀਤ ਸਿੰਘ ਕਾਹਲੋਂ, ਕਰਨੈਲ ਸਿੰਘ ਪਾਬਲਾ, ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਭਾਰਟਾ, ਡਾ. ਗੁਰਮੀਤ ਸਿੰਘ, ਪਾਲ ਸਿੰਘ, ਗਿਆਨ ਸਿੰਘ ਕਾਹਲੋਂ, ਸੱਥ ਪ੍ਰਧਾਨ ਗੰਗਵੀਰ ਸਿੰਘ ਰਾਠੌਰ ਤੇ ਹੋਰ ਲੋਕ ਹਾਜ਼ਰ ਸਨ।