ਮਨਵੀਰ ਸਿੰਘ ਢਿੱਲੋਂ ਨੇ ਬੰਗਾ ਤਹਿਸੀਲਦਾਰ ਵੱਜੋਂ ਅਹੁਦਾ ਸੰਭਾਲਿਆ
ਮਨਵੀਰ ਸਿੰਘ ਢਿੱਲੋਂ ਨੇ ਬੰਗਾ ਤਹਿਸੀਲਦਾਰ ਵੱਜੋਂ ਅਹੁਦਾ ਸੰਭਾਲਿਆ
Publish Date: Mon, 16 Mar 2026 03:59 PM (IST)
Updated Date: Tue, 17 Mar 2026 04:01 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਮਨਵੀਰ ਸਿੰਘ ਢਿੱਲੋਂ ਨੇ ਬੰਗਾ ਵਿਖੇ ਤਹਿਸੀਲਦਾਰ ਵੱਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਹਲਕੇ ਦੇ ਪਤਵੰਤੇ ਸੱਜਣਾਂ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਤੇ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।।ਉਨ੍ਹਾਂ ਕਿਹਾ ਕਿ ਹੁਣ ਜਲਦੀ ਲੋਕਾਂ ਦੇ ਕੰਮ ਹੋਣਗੇ। ਤਹਿਸੀਲਦਾਰ ਢਿੱਲੋਂ ਬਹੁਤ ਹੀ ਮਿਲਾਪੜੇ ਸੁਭਾਅ ਦੇ ਹਨ।।ਮਨਵੀਰ ਸਿੰਘ ਢਿੱਲੋਂ ਨੇ ਅਹੁਦਾ ਸੰਭਾਲਣ ਉਪਰੰਤ ਧੰਨਵਾਦ ਕਰਦਿਆਂ ਕਿਹਾ ਕਿ ਤਹਿਸੀਲ ਸੰਬੰਧੀ ਕਿਸੇ ਨੂੰ ਵੀ ਕੋਈ ਕੰਮ ਹੋਵੇ। ਉਹ ਬਿਨ੍ਹਾਂ ਝਿਜਕ ਉਨ੍ਹਾਂ ਨੂੰ ਆ ਕੇ ਮਿਲ ਸਕਦਾ ਹੈ। ਇਸ ਮੌਕੇ ਸਤਨਾਮ ਸਿੰਘ ਹੇੜੀਆਂ, ਕਮਲ ਭਾਟੀਆ ਬੰਗਾ, ਬਲਵੀਰ ਸਿੰਘ ਖਮਾਚੋਂ ਆਦਿ ਹਾਜ਼ਰ ਸਨ।