ਸੀਐੱਚਸੀ ਕਾਠਗੜ੍ਹ ’ਚ ਮਮਤਾ ਦਿਵਸ ਮਨਾਇਆ
ਸੀਐੱਚਸੀ ਕਾਠਗੜ੍ਹ 'ਚ ਮਮਤਾ ਦਿਵਸ ਮਨਾਇਆ
Publish Date: Fri, 30 Jan 2026 03:38 PM (IST)
Updated Date: Sat, 31 Jan 2026 04:02 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ,
ਕਾਠਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਬਣਾਉਣ ਦੇ ਉਦੇਸ਼ ਨੂੰ ਪ੍ਰਫੁੱਲਤ ਕਰਨ ਲਈ ਸਿਹਤ ਵਿਭਾਗ ਦੇ ਉਚ ਅਧਿਕਾਰੀ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਅਤੇ ਬਲਾਚੌਰ ਦੀ ਐੱਸਐਮਓ ਡਾ. ਸਤਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਐੱਚਸੀ ਕਾਠਗੜ੍ਹ ਅਤੇ ਰੱਤੇਵਾਲ ਵਿਖੇ ਮਮਤਾ ਦਿਵਸ ਮਨਾਇਆ। ਸੀਐੱਚਸੀ ਕਾਠਗੜ੍ਹ ਦੇ ਡਾ. ਵਿਸ਼ਾਲੀ ਸ਼ਰਮਾ ਸਿਹਤ ਅਫ਼ਸਰ ਨੇ ਦੱਸਿਆ ਕਿ ਛੋਟੇ ਬੱਚਿਆਂ ਦੀ ਸਿਹਤ ਨੂੰ ਲੋੜ ਅਨੁਸਾਰ ਬਦਲਦੇ ਮੌਸਮ ਅਨੁਸਾਰ ਕਿਸ ਤਰ੍ਹਾਂ ਦੀ ਖੁਰਾਕ ਦੇਣੀ ਚਾਹੀਦੀ ਹੈ। ਉਨ੍ਹ੍ਹਾਂ ਦੱਸਿਆ ਜੇਕਰ ਪਰਿਵਾਰ ਵਿਚ ਕਿਸੇ ਮੈਂਬਰ ਨੂੰ ਖੰਘ, ਜ਼ੁਕਾਮ ਜਾਂ ਹੋਰ ਕਿਸੇ ਬੀਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਬਿਨਾਂ ਕਿਸੇ ਦੇਰੀ ਤੋਂ ਆਪਣੇ ਨਜ਼ਦੀਕੀ ਹਸਪਤਾਲ ਵਿਚ ਡਾਕਟਰ ਦੀ ਸਲਾਹ ਲੈ ਕੇ ਉਸ ਮਰੀਜ਼ ਦੀ ਮੁਢਲੀ ਜਾਂਚ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ।।ਇਸ ਮੌਕੇ ਡਾ. ਸੁਨੀਲ, ਬਲਵਿੰਦਰ ਕੌਰ ਏਐਨਐਮ, ਰਮਨ ਏਐੱਨਐੱਮ ਨੇ ਵੀ ਮਰੀਜ਼ਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸੀਐਚਸੀ ਕਾਠਗੜ੍ਹ ਦੀ ਡਾ. ਵਿਸ਼ਾਲੀ ਸ਼ਰਮਾ ਐੱਚਓ, ਜਸਵਿੰਦਰ ਕੌਰ ਆਈਐੱਚਵੀ, ਪਰਵੀਨ ਕੁਮਾਰੀ ਏਐੱਨਐੱਮ, ਕਨਵਰ ਕੁਮਾਰ ਐਮਪੀਐਚਡਬਲਯੂ, ਆਸ਼ਾ ਵਰਕਰ, ਸੰਤੋਸ਼, ਪੂਨਮ ਅਤੇ ਬਲਜੀਤ ਹਾਜ਼ਰ ਸਨ।