ਮਹਿੰਦਰ ਸਿੰਘ ਦੁਸਾਂਝ ਵੱਲੋਂ ਪੀਏਯੂ ਵੱਲੋਂ ਛਾਪੀ ਪੁਸਤਕ ਭੇਟ
ਮਹਿੰਦਰ ਸਿੰਘ ਦੁਸਾਂਝ ਵੱਲੋਂ ਪੀਏਯੂ ਵੱਲੋਂ ਛਾਪੀ ਪੁਸਤਕ ਭੇਂਟ
Publish Date: Thu, 26 Mar 2026 04:25 PM (IST)
Updated Date: Fri, 27 Mar 2026 04:02 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਝੋਨੇ ਅਤੇ ਬਾਸਮਤੀ ਦੇ ਅੰਤਰ ਰਾਸ਼ਟਰੀ ਵਿਗਿਆਨੀ ਤੇ ਬਰੀਡਰ ਡਾ. ਜੀਐਸ ਖੁਸ਼ ਪਿਛਲੇ ਦਿਨਾਂ ਚ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਵਿਚ ਆਏ। ਤਾਂ ਪੰਜਾਬੀ ਲੇਖਕ ਤੇ ਕਿਸਾਨ ਮਹਿੰਦਰ ਸਿੰਘ ਦੋਸਾਂਝ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਜਿਸ ਵਿਚ ਅੰਤਰ ਰਾਸ਼ਟਰੀ ਪੱਧਰ ਤੇ ਅਨਾਜ ਉਤਪਾਦਨ ਦੀਆਂ ਸਮੱਸਿਆਵਾਂ ਅਤੇ ਭਾਰਤ ਅੰਦਰ ਭਵਿੱਖ ਦੀ ਖੇਤੀ ਬਾਰੇ ਵਿਚਾਰ ਚਰਚਾ ਵੀ ਹੋਈ। ਇਸ ਸਮੇਂ ਦੋਵੇਂ ਖੇਤੀ ਮਾਹਿਰਾਂ ਨੇ ਲੰਬੇ ਸਮੇਂ ਤੋਂ ਖੂਬਸੂਰਤ ਤੇ ਸੁਖਾਵੇਂ ਆਪਣੇ ਸੰਬੰਧਾਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ, ਲੰਬੇ ਸਮੇਂ ਤੋਂ ਸ. ਦੋਸਾਂਝ ਡਾ. ਖੁਸ਼ ਨਾਲ ਪਰਿਵਾਰਕ ਸਾਂਝ ਦੇ ਰੂਪ ਵਿਚ ਜੁੜੇ ਰਹੇ ਹਨ। ਡਾ. ਖੁਸ਼ ਨੇ ਲਗਪਗ 33 ਸਾਲ ਫਿਲਪਾਈ ਵਿਖੇ ਸਥਿਤ ਅੰਤਰ ਰਾਸ਼ਟਰੀ ਝੋਨਾ ਖੋਜ ਸੰਸਥਾਨ ਵਿਚ ਝੋਨੇ ਤੇ ਬਾਸਮਤੀ ਦੀ ਖੋਜ ਦੀ ਅਗਵਾਈ ਕੀਤੀ। 1972 ਚ ਇਸ ਖੋਜ ਸੰਸਥਾਨ ਦੇ ਮੁਖੀ ਬਣੇ, 1986 ਵਿਚ ਉਨ੍ਹਾਂ ਨੂੰ ਇਸ ਵਕਾਰੀ ਸੰਸਥਾ ਵੱਲੋਂ ਪ੍ਰਮੁਖ ਵਿਗਿਆਨੀ ਦਾ ਰੁਤਬਾ ਪ੍ਰਾਪਤ ਹੋਇਆ। ਝੋਨੇ ਬਾਸਮਤੀ ਦੇ ਪਲਾਂਟ ਬਰੀਡਰ ਚ ਹੁੰਦਿਆਂ ਉਨ੍ਹਾਂ ਨੇ ਵੱਧ ਝਾੜ ਦੇਣ ਵਾਲੀਆਂ ਤੇ ਵੱਖ-ਵੱਖ ਰੋਗਾਂ ਦਾ ਟਾਕਰਾ ਕਰਨ ਵਾਲੀਆਂ ਝੋਨੇ ਦੀਆਂ ਲਗਪਗ 300 ਕਿਸਮਾਂ ਸਾਰੇ ਵਿਸ਼ਵ ਦੇ ਦੇਸ਼ਾਂ ਨੂੰ ਦਿੱਤੀਆਂ। ਜਿਨ੍ਹਾਂ ਕਰਕੇ ਸੰਸਾਰ ਵਿਚ ਝੋਨੇ ਦਾ ਉਤਪਾਦਨ ਦੁੱਗਣਾ ਹੋਇਆ। ਵਿਸ਼ਵ ਦੀ ਲਗਪਗ ਅੱਧੀ ਆਬਾਦੀ ਭੁੱਖ ਤੇ ਕਾਲ ਦੇ ਮੂੰਹ ਵਿਚੋਂ ਨਿਕਲ ਸਕੀ। ਵਿਸ਼ਵ ਦਾ ਸ਼ਾਇਦ ਕੋਈ ਅਜਿਹਾ ਐਵਾਰਡ ਨਹੀਂ ਜੋ ਕਿਸੇ ਹੋਰ ਖੇਤੀ ਵਿਗਿਆਨੀ ਨੂੰ ਮਿਲਿਆ ਪਰ ਡਾ. ਖੁਸ਼ ਨੂੰ ਨਾ ਮਿਲਿਆ ਹੋਵੇ। ਅਮਰੀਕਾ, ਜਾਪਾਨ, ਇੰਗਲੈਂਡ, ਚੀਨ, ਇਜ਼ਰਾਇਲ, ਫਿਲਪਾਈਨ, ਈਰਾਨ, ਪਾਕਿਸਤਾਨ ਤੇ ਭਾਰਤ ਨੇ ਆਪਣੇ ਉੱਚ ਸਨਮਾਨਾਂ ਨਾਲ ਡਾ. ਖੁਸ਼ ਨੂੰ ਨਿਵਾਜਿਆ। ਉਨ੍ਹਾਂ ਅੰਤਰ ਰਾਸ਼ਟਰੀ ਪੁਰਸਕਾਰ ਵੀ ਲਿਆ। ਹਾਲਾਂਕਿ ਉਨ੍ਹਾਂ ਨੇ ਇਸ ਪੁਰਸਕਾਰ ਦਾ 3 ਕਰੋੜ ਰੁਪਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਭੇਂਟ ਕਰ ਦਿੱਤਾ, ਜਿਸ ਨਾਲ ਯੂਨੀਵਰਸਿਟੀ ਚ ਪੜ੍ਹਦੇ ਵਿਦਿਆਰਥੀਆਂ ਦੀ ਮਾਇਕ ਸਹਾਇਤਾ ਤੇ ਸ਼ਾਨਦਾਰ ਖੋਜਾਂ ਕਰਨ ਵਾਲੇ ਖੇਤੀ ਵਿਗਿਆਨੀਆਂ ਨੂੰ ਹਰ ਸਾਲ ਐਵਾਰਡ ਦਿੱਤੇ ਜਾਂਦੇ ਹਨ। ਅਨੇਕਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਨੇ ਡਾ.ਖੁਸ਼ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਤੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮਸ਼੍ਰੀ ਦੇ ਖਿਤਾਬ ਨਾਲ ਨਿਵਾਜਿਆ। ਮਹਿੰਦਰ ਸਿੰਘ ਦੋਸਾਂਝ ਨੇ ਡਾ. ਖੁਸ਼ ਅਤੇ ਪੀਏਯੂ ਦੇ ਖੇਤੀ ਵਿਗਿਆਨੀਆਂ ਤੋਂ ਸੇਧ ਤੇ ਪ੍ਰੇਰਨਾ ਲੈ ਕੇ ਆਪਣੇ ਖੇਤਾਂ ਵਿਚ ਖੇਤੀਬਾੜੀ ਖੋਜ ਨੂੰ ਆਪਣਾ ਜੀਵਨ ਅਰਪਿਤ ਕੀਤਾ। ਵਿਸ਼ਵ ਦੀਆਂ ਖੇਤੀ ਯੂਨੀਵਰਸਿਟੀਆਂ ਤੇ ਖੇਜ ਕੇਂਦਰਾਂ ਤੋਂ ਬਾਹਰ ਖੇਤਾਂ ਵਿਚ ਹੋ ਰਹੀਆਂ ਖੋਜਾਂ ਨੂੰ ਸਾਹਮਣੇ ਲਿਆਉਣ ਵਾਲੀ ਤੇ ਇੰਗਲੈਂਡ ਤੋਂ 5 ਸਾਲਾਂ ਵਿਚ ਛਪਣ ਵਾਲੀ ਪੁਸਤਕ ਫਾਰਮਰ ਰਿਸਰਚ ਇੰਨ ਪ੍ਰੈਕਟਿਸ ਦੇ 1997 ਤੋਂ 2002 ਦੇ ਐਡੀਸ਼ਨ ਵਿਚ ਦੋਸਾਂਝ ਵੱਲੋਂ ਕੀਤੀਆਂ ਖੇਤੀ ਖੋਜ ਦੇ ਵੇਰਵੇ 9 ਨਿਆਤੇ ਦਰਜ ਕੀਤੇ ਗਏ ਹਨ। ਮਹਿੰਦਰ ਸਿੰਘ ਦੋਸਾਂਝ ਨੂੰ 16 ਅਕਤੂਬਰ 1986 ਨੂੰ ਛੇਵੇਂ ਵਿਸ਼ਵ ਖੁਰਾਕ ਦਿਵਸ ਸਮੇਂ ਸੰਯੁਕਤ ਰਾਸ਼ਟਰ ਸੰਘ (ਯੂਐਨਓ) ਵੱਲੋਂ ਕਣਕ ਦੇ ਸ਼ਾਨਦਾਰ ਉਤਪਾਦਨ ਲਈ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਹਾਲਾਂਕਿ ਉਸ ਨੂੰ ਪੰਜਾਬ ਸਰਕਾਰ ਵੱਲੋਂ ਖੇਤੀ ਖੋਜਾਂ ਲਈ ਸਟੇਟ ਐਵਾਰਡ ਨਾਲ ਤੇ ਖੇਤੀ ਵੰਨ ਸੁਵੰਨਤਾ ਦਾ ਇਕ ਵਿਲੱਖਣ ਤੇ ਸ਼ਾਨਦਾਰ ਨਮੂੰਨਾ ਵਿਕਸਤ ਕਰਨ ਲਈ ਪੀਏਯੂ ਵੱਲੋਂ ਵੀ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।