ਸੁੰਦਰ ਢੰਗ ਨਾਲ ਲਾਈਟਿੰਗ ਨਾਲ ਸਜਾਏ ਮੰਦਰ
ਨਵਾਂਸ਼ਹਿਰ 'ਚ ਮਹਾਸ਼ਿਵਰਾਤਰੀ ਧੂਮਧਾਮ ਨਾਲ ਮਨਾਈ
Publish Date: Sun, 15 Feb 2026 05:23 PM (IST)
Updated Date: Mon, 16 Feb 2026 04:03 AM (IST)

ਭੋਲੇ ਸ਼ੰਕਰ ਵੈੱਲਫੇਅਰ ਕਲੱਬ ਨੇ ਕਰਵਾਈ ਮਹਾਕਾਲ ਦੀ ਮਹਾਂ ਆਰਤੀ ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਭੋਲੇ ਸ਼ੰਕਰ ਵੈੱਲਫੇਅਰ ਕਲੱਬ ਵੱਲੋਂ 21ਵਾਂ ਮਹਾਸ਼ਿਵਰਾਤਰੀ ਮਹਾਉਤਸਵ ਤਹਿਤ ਜੈ ਮਹਾਕਾਲ ਮਹਾਂ ਆਰਤੀ ਸੇਵਾ ਪਰਿਵਾਰ ਲੁਧਿਆਣਾ ਵਾਲਿਆਂ ਵੱਲੋਂ ਮਹਾਕਾਲ ਦੀ ਮਹਾਂ ਆਰਤੀ ਕਰਵਾਈ ਗਈ। ਇਸ ਮੌਕੇ ਪੰਡਿਤ ਨਿਤੀਸ਼ ਕੁਮਾਰ ਨੇ ਕਲੱਬ ਮੈਂਬਰਾਂ ਤੇ ਯੱਜਮਾਨਾਂ ਨੂੰ ਰਸਮੀ ਪੂਜਾ ਕਰਵਾਈ। ਸਭ ਤੋਂ ਪਹਿਲਾਂ ਜਾਗੋ ਦੌਰਾਨ ਪਾਲਕੀ ’ਚ ਸਵਾਰ ਭਗਵਾਨ ਅਚਲੇਸ਼ਵਰ ਮਹਾਦੇਵ ਜੀ ਦੀ ਮੂਰਤੀ ਨੂੰ ਸਟੇਜ ’ਤੇ ਸੁਸ਼ੋਭਿਤ ਕਰਵਾਇਆ ਗਿਆ। ਸ਼ਿਵਾਲਾ ਬੰਨਾ ਮੱਲ ਮੰਦਰ ਦੇ ਪ੍ਰਬੰਧਕਾਂ ਤੇ ਮੈਂਬਰਾਂ ਨੇ ਸ਼੍ਰੀ ਅਚਲੇਸ਼ਵਰ ਮਹਾਦੇਵ ਦੀ ਪੂਜਾ ਕੀਤੀ। ਇਸ ਤੋਂ ਬਾਅਦ ਮਹੰਤ ਰਾਜ ਕੁਮਾਰ, ਪਰਵਿੰਦਰ ਬੱਤਰਾ, ਸਾਜਨ ਅਰੋੜਾ, ਦੀਪਕ ਕੁਮਾਰ ਤੇ ਗੋਪਾਲ ਨੇ ਸਟੇਜ ਤੇ ਗਣੇਸ਼ ਵੰਦਨਾ ਸਮੇਤ ਹੋਰਨਾਂ ਭਜਨਾਂ ਨਾਲ ਆਪਣੀ ਹਾਜ਼ਰੀ ਲਾਈ। ਇਸ ਉਪਰੰਤ ਮਹਾਕਾਲ ਆਰਤੀ ਕਰਵਾਈ ਗਈ, ਜਿਸ ’ਚ ਮਹੰਤ ਰਾਜ ਕੁਮਾਰ, ਸਾਬਕਾ ਮੰਦਰ ਪੁਜਾਰੀ ਮਹਿੰਦਰ ਕੁਮਾਰ ਲਾਲੀ, ਦਿਨੇਸ਼ ਕੁਮਾਰ ਲਾਲੀ, ਪੰਡਿਤ ਅੰਬਾ ਦੱਤ, ਕੌਂਸਲਰ ਪਰਮ ਸਿੰਘ ਖਾਲਸਾ, ਮਾ. ਹੁਸਨ ਲਾਲ, ਅਸ਼ੋਕ ਸ਼ਰਮਾ ਤੇ ਕਲੱਬ ਮੈਂਬਰਾਂ ਵੱਲੋਂ ਰਸਮੀ ਪੂਜਾ ਕੀਤੀ। ਇਸ ਮੌਕੇ ਕਲੱਬ ਦੇ ਮੈਂਬਰਾਂ ਸ਼ੇਖਰ ਭੰਡਾਰੀ ਤੇ ਰਮਨ ਬਾਲੀ ਨੇ ਐਲਾਨ ਕੀਤਾ ਕਿ ਐਤਵਾਰ ਦੁਪਹਿਰ ਨੂੰ ਕਮੇਟੀ ਘਰ ਚੌਕ ਵਿਖੇ ਭੋਲੇਨਾਥ ਦੀਆਂ ਇੱਛਾਵਾਂ ਨੂੰ ਪੂਰਾ ਕਰਦੇ ਹੋਏ ਵੱਖ-ਵੱਖ ਪਕਵਾਨਾਂ ਦਾ ਲੰਗਰ ਲਾਇਆ ਜਾਵੇਗਾ। ਇਸ ਮੌਕੇ ਮੰਚ ਸੰਚਾਲਨ ਪਰਵਿੰਦਰ ਬੱਤਰਾ ਨੇ ਕੀਤਾ। ਇਸ ਮੌਕੇ ਰਮਨ ਉਮਟ, ਅਨਿਲ ਬਾਲੀ, ਕਮਲ ਭੰਡਾਰੀ, ਮਨਜੀਤ ਰਾਜ, ਦੀਪਕ ਜਗਪਾਲ (ਲੱਕੀ), ਐਡਵੋਕੇਟ ਜੇਕੇ ਦੱਤਾ, ਰਮਨ ਬਾਲੀ, ਸੰਜੀਵ ਕੁਮਾਰ, ਕੁਲਦੀਪਕ ਪਾਠਕ, ਨਰੇਸ਼ ਕੁਮਾਰ, ਹਿਰਦੇ ਪਾਠਕ, ਭੁਪਿੰਦਰ ਭੰਡਾਰੀ, ਕਰੁਣ ਭਾਰਦਵਾਜ, ਵਿਨੋਦ ਅਰੋੜਾ, ਲਾਲੀ ਸ਼ਰਮਾ, ਡੀਐੱਚਸੀ ਧੀਰਜ ਕੁਮਾਰ ਲਾਲੀ, ਗੁਲਸ਼ਨ ਸੇਂਗਰ, ਮਹੇਸ਼ ਗੌਤਮ, ਪੰਕਜ ਗੌਤਮ ਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ। ਬਾਕਸ--- ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੀ ਕੀਤੀ ਪੂਜਾ-ਅਰਚਨਾ ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ਨਵਾਂਸ਼ਹਿਰ ਦੇ ਸਨੇਹੀ ਮੰਦਰ, ਸ਼ਿਵ ਮੰਦਰ ਕੱਚਾ ਟੋਬਾ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਚ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਅਤੇ ਆਰਾਧਨਾ ਕੀਤੀ ਗਈ। ਇਸ ਮੌਕੇ ਵੱਖ-ਵੱਖ ਮੰਦਰਾਂ ਦੇ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਲਈ ਧਾਰਮਿਕ ਸਮਾਗਮਾਂ ਦੇ ਨਾਲ ਨਾਲ ਲੰਗਰਾਂ ਦੇ ਪ੍ਰਬੰਧ ਕਰਵਾਏ ਗਏ। ਜਿਸ ਦਾ ਸ਼ਰਧਾਲੂਆਂ ਵੱਲੋਂ ਖੂਬ ਆਨੰਦ ਮਾਣਿਆ ਗਿਆ। ਇਸ ਮੌਕੇ ਮੰਦਰਾਂ ਨੂੰ ਸੁੰਦਰ ਢੰਗ ਨਾਲ ਲਾਈਟਿੰਗ ਨਾਲ ਸਜਾਇਆ ਗਿਆ। ਅੱਜ ਸਵੇਰੇ ਤੋਂ ਹੀ ਮੰਦਰਾਂ ਵਿਚ ਭਗਤਾਂ ਵੱਲੋਂ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਅਰਚਨਾ ਕੀਤੀ ਗਈ। ਇਸੇ ਤਰ੍ਹਾਂ ਮੰਦਰ ਪ੍ਰਬੰਧਕਾਂ, ਵਪਾਰੀਆਂ, ਦੁਕਾਨਦਾਰਾਂ, ਸਬਜੀ ਮੰਡੀ ਦੇ ਆੜ੍ਹਤੀਆਂ ਸਮੇਤ ਹੋਰਨਾਂ ਵੱਲੋਂ ਅਤੁੱਟ ਲੰਗਰ ਵਰਤਾਏ ਗਏ।