ਬਲਾਚੌਰ 'ਚ ਮਹਾਸ਼ਿਵਰਾਤਰੀ ਤੇ ਵਿਸ਼ਾਲ ਸ਼ੋਭਾ ਯਾਤਰਾ 14 ਨੂੰ
ਬਲਾਚੌਰ 'ਚ ਮਹਾਸ਼ਿਵਰਾਤਰੀ ਤੇ ਵਿਸ਼ਾਲ ਸ਼ੋਭਾ ਯਾਤਰਾ 14 ਨੂੰ
Publish Date: Fri, 06 Feb 2026 04:01 PM (IST)
Updated Date: Fri, 06 Feb 2026 04:05 PM (IST)

7 ਫਰਵਰੀ ਤੋਂ ਸ਼ੁਰੂ ਹੋਣਗੀਆਂ ਪ੍ਰਭਾਤਫੇਰੀਆਂ-ਵਿਕਾਸ ਕੁਮਾਰ ਗੋਲਡੀ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਸ਼੍ਰੀ ਸ਼ਿਵ ਸ਼ਕਤੀ ਸੇਵਾਦਾਰ ਮੰਡਲੀ ਪ੍ਰਬੰਧਕ ਕਮੇਟੀ ਮਹਿੰਦੀਪੁਰ ਦੇ ਮੁੱਖ ਸੇਵਾਦਾਰ ਵਿਕਾਸ ਕੁਮਾਰ ਗੋਲਡੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਲਾਚੌਰ ਚ ਮਹਾਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਲਾਚੌਰ ਚ ਮਹਾਸ਼ਿਵਰਾਤਰੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ 14 ਫਰਵਰੀ ਨੂੰ ਸਜਾਈ ਜਾਵੇਗੀ। ਇਸੇ ਤਹਿਤ ਸਵੇਰੇ 10 ਵਜੇ ਜੋਤੀ ਪ੍ਰਚੰਡ ਕਰਨ ਦੀ ਰਸਮ ਵਿਧਾਇਕਾ ਸੰਤੋਸ਼ ਕਟਾਰੀਆ, ਪ੍ਰਧਾਨ ਸੁਨੀਲ ਕੌਸ਼ਲ ਅਤੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ, ਵਰਿੰਦਰ ਕੌਰ ਥਾਂਦੀ ਭਾਜਪਾ ਨੇਤਾ ਆਪਣੇ ਕਰ ਕਮਲਾਂ ਨਾਲ ਕਰਨਗੇ। ਸ਼ਾਮ 4 ਵਜੇ ਪੂਰੀ ਚਨੇ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। 15 ਫਰਵਰੀ ਨੂੰ ਸ਼੍ਰੀ ਸ਼ਿਵ ਪੁਰਾਣ ਦੇ ਭੋਗ ਉਪਰੰਤ ਹਵਨ ਯੱਗ ਸਵੇਰੇ 9 ਵਜੇ ਕਰਵਾਏ ਜਾਣਗੇ। ਜਿਸ ਵਿਚ ਪੰਡਿਤ ਹਰਬੰਸ ਲਾਲ ਸਪੇਨ ਵਾਲੇ, ਲੰਗਰ ਦੀ ਸੇਵਾ ਕਰਨਗੇ। ਝੰਡੇ ਦੀ ਰਸਮ ਰਵਿੰਦਰ ਕੁਮਾਰ ਜਗੋਤਾ ਕਰਨਗੇ। 11 ਵਜੇ ਸ਼੍ਰੀ ਰਾਮਾਇਣ ਪਾਠ ਆਰੰਭ ਅਨੂਪ ਰਾਣਾ, ਮਨਜੀਤ ਸਿੰਘ, ਨਰੇਸ਼ ਡੋਗਰਾ, ਅਸ਼ੋਕ ਕੁਮਾਰ ਕਰਵਾਉਣਗੇ। ਸ਼ਿਵ ਜਾਗਰਣ ਅਤੇ ਜੋਤੀ ਆਰੰਭ ਰਾਤ 8 ਵਜੇ ਸੁਨੀਤਾ ਸ਼ਰਮਾ ਸੰਚਾਲਕ ਸੁਨੀਤਾ ਚੈਰੀਟੇਬਲ ਹਸਪਤਾਲ ਕਰਨਗੇ। 16 ਫਰਵਰੀ ਨੂੰ ਸ਼੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਸਵੇਰੇ 10 ਵਜੇ ਪਾਏ ਜਾਣਗੇ। ਦੁਪਹਿਰ 1 ਵਜੇ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਐੱਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ, ਨਗਰ ਕੌਂਸਲ ਸਾਬਕਾ ਪ੍ਰਧਾਨ ਰਣਦੀਪ ਕੌਸ਼ਲ, ਚੌਧਰੀ ਯਾਦਵਿੰਦਰ ਸਿੰਘ ਸ਼ਿਰਕਤ ਕਰਨਗੇ। ਪ੍ਰਭਾਤ ਫੇਰੀ ਦਾ ਕੀਤਾ ਜਾਵੇਗਾ ਭਰਵਾਂ ਸਵਾਗਤ ਵਿਕਾਸ ਕੁਮਾਰ ਗੋਲਡੀ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਦਾ 7 ਫਰਵਰੀ ਨੂੰ ਰਾਣਾ ਅਨੂਪ ਸਿੰਘ ਨੰਬਰਦਾਰ ਮਹਿੰਦੀਪੁਰ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸੇ ਤਰ੍ਹਾਂ 8 ਫਰਵਰੀ ਨੂੰ ਅਸ਼ੋਕ ਕੁਮਾਰ ਕਾਸ਼ੀ ਰਾਮ ਕਰਿਆਨਾ ਸਟੋਰ ਵਾਰਡ ਨੰਬਰ 3 ਵੱਲੋਂ, 9 ਫਰਵਰੀ ਨੂੰ ਐਡਵੋਕੇਟ ਓਮਾ ਸ਼ੰਕਰ ਸਹਾਰਨ ਪੁੱਤਰ ਚਮਨ ਲਾਲ ਸਹਾਰਨ ਵੱਲੋਂ। 10 ਫਰਵਰੀ ਨੂੰ ਬਲਵੀਰ ਸਿੰਘ ਪੁੱਤਰ ਮਲੂਕਾ ਸਿੰਘ ਮਹਿੰਦੀਪੁਰ ਵੱਲੋਂ, 11 ਫਰਵਰੀ ਨੂੰ ਪੰਡਿਤ ਹਰਬੰਸ ਲਾਲ ਸਪੇਨ ਵਾਲੇ ਵੱਲੋਂ, 12 ਫਰਵਰੀ ਨੂੰ ਹੀਰਾ ਲਾਲ ਸੋਨੀ ਆੜ੍ਹਤੀ ਸਬਜੀ ਮੰਡੀ ਵੱਲੋਂ, 13 ਫਰਵਰੀ ਨੰ ਰਾਣਾ ਜਸਵੀਰ ਸਿੰਘ ਪੁੱਤਰ ਕਮਲ ਸਿੰਘ ਮਹਿੰਦੀਪੁਰ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਦੇ ਪ੍ਰਧਾਨ ਪੰਡਿਤ ਲੇਖ ਰਾਜ, ਮੀਤ ਪ੍ਰਧਾਨ ਰਾਣਾ ਅਸ਼ੋਕ ਕੁਮਾਰ, ਕੈਸ਼ੀਅਰ ਪ੍ਰਵੀਨ ਕੁਮਾਰ ਰਾਣਾ, ਮਹੇਸ਼ ਰਾਣਾ, ਮੁੱਖ ਸੇਵਾਦਾਰ ਵਿਕਾਸ ਕੁਮਾਰ ਗੋਲਡੀ, ਮੰਦਰ ਪੁਜਾਰੀ ਵਿਜੈ ਭਾਰਦਾਜ, ਜਨਰਲ ਸਕੱਤਰ ਪਵਨ ਕੁਮਾਰ ਨੇ ਸਮੂਹ ਸ਼ਰਧਾਲੂਆਂ ਨੂੰ ਇਸ ਸਮਾਗਮ ਦੀ ਸਫਲਤਾ ਲਈ ਬਣਦਾ ਸਹਿਯੋਗ ਕਰਨ ਦੀ ਪੁਰਜੋਰ ਅਪੀਲ ਵੀ ਕੀਤੀ।