ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾਵੇਗੀ ਮਹਾ-ਸ਼ਿਵਰਾਤਰੀ
ਰਾਹੋਂ 'ਚ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾਵੇਗੀ ਮਹਾਂ ਸ਼ਿਵਰਾਤਰੀ
Publish Date: Sat, 24 Jan 2026 04:50 PM (IST)
Updated Date: Sun, 25 Jan 2026 04:07 AM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਮਹਾਸ਼ਿਵਰਾਤਰੀ ਉਤਸਵ ਪਵਨ ਕੁਮਾਰ ਵਿੱਕੀ ਦੀ ਨਿਗਰਾਨੀ ਹੇਠ ਮਹਾਸ਼ਿਵਰਾਤਰੀ ਉਤਸਵ ਕਮੇਟੀ ਨਵੀਂ ਸ਼ਿਵਰਾਤਰੀ ਕਮੇਟੀ ਅਤੇ ਜੋਗੀ ਦੇ ਸੇਵਾਦਾਰ ਕਲੱਬ ਵੱਲੋਂ ਰਾਹੋਂ ਦੇ ਮੇਨ ਬਾਜ਼ਾਰ ਸਥਿਤ ਬਾਬਾ ਬਾਲਕ ਨਾਥ ਮੰਦਰ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ। ਅਸ਼ਵਨੀ ਭਾਰਗਵ ਅਤੇ ਪਵਨ ਸ਼ਰਮਾ ਨੇ ਦੱਸਿਆ ਕਿ 6 ਫਰਵਰੀ ਨੂੰ ਬਾਬਾ ਜੀ ਦੇ ਦਰਬਾਰ ਤੋਂ ਸਵੇਰ ਦੀ ਪ੍ਰਭਾਤ ਫੇਰੀਆਂ ਕੱਢੀ ਜਾਵੇਗੀ। ਇਹ ਪ੍ਰਭਾਤ ਫੇਰੀਆਂ ਬਾਬਾ ਜੀ ਦੇ ਮੰਦਰ ਤੋਂ 12 ਫਰਵਰੀ ਤੱਕ ਜਾਰੀ ਰਹੇਗੀ। 13 ਫਰਵਰੀ ਨੂੰ ਨਰੇਸ਼ ਪ੍ਰਭਾਕਰ ਦੀ ਪ੍ਰਧਾਨਗੀ ਹੇਠ ਚੌਕ ਪਟਵਾ ਸ਼ਿਵ ਮੰਦਰ ਤੋਂ ਜਾਗੋ ਕੱਢੀ ਜਾਵੇਗੀ। 14 ਫਰਵਰੀ ਨੂੰ ਬਾਬਾ ਬਾਲਕ ਨਾਥ ਮੰਦਰ ਤੋਂ ਭੋਲੇ ਬਾਬਾ ਜੀ ਦੀ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ। ਇਸ ਮੌਕੇ ਕੈਪਟਨ ਯਸ਼ ਮੋਹਨ ਚੋਪੜਾ, ਬੂਟਾ ਰਾਮ ਭਨੋਟ, ਸੁਭਾਸ਼ ਅਰੋੜਾ, ਮਨੀ ਆਹੂਜਾ, ਪਵਨ ਕੁਮਾਰ, ਵਿੱਕੀ ਸ਼ਰਮਾ, ਪੰਡਿਤ ਸਰਵੇਸ਼ ਸ਼ਰਮਾ, ਇੰਦਰਜੀਤ ਚੋਪੜਾ, ਮਨੂ ਚੋਪੜਾ, ਸੁਰੇਂਦਰ ਚੋਪੜਾ, ਟੇਕ ਭਾਰਗਵ, ਪਵਨ ਜੋਸ਼ੀ, ਨਰੇਸ਼ ਚੋਪੜਾ, ਡਾ. ਜੰਗ ਬਹਾਦਰ ਭਾਰਗਵ, ਅਰਿਜੀਤ ਜੋਸ਼ੀ, ਮਾਸਟਰ ਮਹਿੰਦਰ ਪ੍ਰਤਾਪ, ਗੋਪਾਲ ਕ੍ਰਿਸ਼ਨ, ਅਰਵਿੰਦ ਜੋਸ਼ੀ, ਲਾਲੀ, ਰਵੀ ਅਰੋੜਾ, ਪੱਪੂ ਕੁਵਾਤਰਾ, ਸੁਰੇਸ਼ ਕੁਮਾਰ, ਬਲਵਿੰਦਰ ਜਾਂਗੜਾ, ਆਸ਼ੂ ਅਤੇ ਹੋਰ ਮੌਜੂਦ ਸਨ।