ਰਾਹੋਂ 'ਚ ਮਹਾਂਸ਼ਿਵਰਾਤਰੀ ਉਤਸਵ ਅੱਜ ਤੋਂ
ਰਾਹੋਂ 'ਚ ਮਹਾਂ ਸ਼ਿਵਰਾਤਰੀ ਉਤਸਵ 6 ਤੋਂ 15 ਤੱਕ
Publish Date: Thu, 05 Feb 2026 04:16 PM (IST)
Updated Date: Thu, 05 Feb 2026 04:17 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਨਿਊ ਸ਼ਿਵਰਾਤਰੀ ਪ੍ਰਬੰਧਕ ਕਮੇਟੀ, ਜੋਗੀ ਦੇ ਸੇਵਾਦਾਰ ਕਲੱਬ ਅਤੇ ਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਂ ਸ਼ਿਵਰਾਤਰੀ ਉਤਸਵ 6 ਫਰਵਰੀ ਤੋਂ 15 ਫਰਵਰੀ ਤੱਕ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਨਰੇਸ਼ ਪ੍ਰਭਾਕਰ ਤੇ ਪਾਵਨ ਸ਼ਰਮਾ ਨੇ ਦੱਸਿਆ ਕਿ 6 ਫਰਵਰੀ ਤੋਂ 12 ਫਰਵਰੀ ਤੱਕ ਸਿੱਧ ਬਾਬਾ ਬਾਲਕ ਨਾਥ ਮੰਦਰ ਮੇਨ ਬਾਜ਼ਾਰ ਰਾਹੋਂ ਤੋਂ ਸਵੇਰੇ 3 ਵਜੇ ਸ਼ਿਵ ਭੋਲੇ ਨਾਥ ਦੀ ਪ੍ਰਭਾਤ ਫੇਰੀ ਕੱਢੀ ਜਾਵੇਗੀ ਅਤੇ 13 ਫਰਵਰੀ ਦਿਨ ਸ਼ੁਕਰਵਾਰ ਸ਼ਾਮ 7 ਵਜੇ ਪ੍ਰਚੀਨ ਸ਼ਿਵ ਮੰਦਿਰ ਚੌਕ ਪਟੂਆਂ ਰਾਹੋਂ ਤੋਂ ਭੋਲੇ ਨਾਥ ਦੀ ਵਿਸ਼ਾਲ ਜਾਗੋ ਡੀਜੇ ਦੇ ਨਾਲ ਕੱਢੀ ਜਾਵੇਗੀ। ਜੋ ਵੱਖ-ਵੱਖ ਮਹੱਲਿਆਂ ਤੋਂ ਨਿਕਲੇਗੀ। ਸ਼ਰਧਾਲੂਆਂ ਲਈ ਤਰ੍ਹਾਂ-ਤਰ੍ਹਾਂ ਦੇ ਸਟਾਲ ਪ੍ਰਸ਼ਾਦ ਲਗਾਏ ਜਾਣਗੇ ਤੇ ਆਖਰ ਇਹ ਜਾਗੋ ਸ਼ਿਵ ਮੰਦਿਰ ਮਹੱਲਾ ਸ਼ਰਾਫਾ ਵਿਖੇ ਸਮਾਪਤ ਹੋਵੇਗੀ। 14 ਫਰਵਰੀ ਦਿਨ ਸ਼ਨੀਵਾਰ ਸਵੇਰੇ 11 ਵਜੇ ਸਿੱਧ ਬਾਬਾ ਬਾਲਕ ਨਾਥ ਮੰਦਰ ਮੇਨ ਬਾਜ਼ਾਰ ਤੋਂ ਸ਼ਿਵ ਭੋਲੇ ਨਾਥ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 15 ਫਰਵਰੀ ਦਿਨ ਐਤਵਾਰ ਮਹਾਂ ਸ਼ਿਵਰਾਤਰੀ ਵਾਲੇ ਦਿਨ ਪ੍ਰਾਚੀਨ ਸ਼ਿਵ ਮੰਦਿਰ ਚੌਂਕ ਪਟੂਆ ਰਾਹੋਂ ਅਤੇ ਸਿੱਧ ਬਾਬਾ ਬਾਲਕ ਨਾਥ ਮੰਦਰ ਮੇਨ ਬਾਜ਼ਾਰ ਵਿਖੇ ਸ਼ਿਵਰਾਤਰੀ ਮਨਾਈ ਜਾਵੇਗੀ। ਇਸ ਮੌਕੇ ਲੰਗਰ ਅਟੁੱਟ ਵਰਤਾਏ ਜਾਣਗੇ।