ਮਹਾਂ ਸ਼ਿਵਰਾਤਰੀ ਸ਼ਰਧਾ ਭਾਵਨਾ ਨਾਲ ਮਨਾਈ
ਮਹਾਂ ਸ਼ਿਵਰਾਤਰੀ ਸ਼ਰਧਾ ਭਾਵਨਾ ਨਾਲ ਮਨਾਈ
Publish Date: Tue, 17 Feb 2026 05:52 PM (IST)
Updated Date: Wed, 18 Feb 2026 04:09 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਮਹਾਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਪਿੰਡ ਚਾਹਲਾਂ ਦੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ।।ਮੰਦਰ ਦੇ ਮੁੱਖ ਸੇਵਾਦਾਰ ਦਿਲਵਾਗ ਰਾਏ ਨੇ ਦੱਸਿਆ ਕਿ ਸਵੇਰ ਤੋਂ ਹੀ ਸੰਗਤਾਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ ਸੀ। ਸਵੇਰੇ ਵਰਤ ਪੂਜਾ ਤੋਂ ਬਾਅਦ ਵਰਤ ਖੋਲ੍ਹਣ ਵਾਲਿਆਂ ਲਈ ਫਲ ਫਰੂਟ ਅਤੇ ਸਵੇਰ ਤੋਂ ਚਾਹ-ਪਕੌੜਿਆਂ ਤੇ ਪ੍ਰਸ਼ਾਦਿਆਂ ਦੇ ਅਤੁੱਟ ਭੰਡਾਰੇ ਵਰਤਾਏ ਗਏ। ਦੂਜੇ ਦਿਨ ਵੀ ਇਲਾਕੇ ਭਰ ਤੋਂ ਭੋਲੇ ਸ਼ੰਕਰ ਦੇ ਭਗਤਾਂ ਨੇ ਸ਼ਿਵਲਿੰਗ ਤੇ ਜਲ ਚੜ੍ਹਾ ਕੇ ਪੂਜਾ ਕੀਤੀ। ਚਰਨ ਸਿੰਘ ਛਬੀਲਾ ਖੰਨਾ ਵਾਲਿਆਂ ਦੀ ਭਜਨ ਮੰਡਲੀ ਨੇ ਸ਼ਿਵ ਭੋਲੇ ਭੰਡਾਰੀ ਦੇ ਗੁਣ ਗਾਇਨ ਕਰਕੇ ਸੰਗਤਾਂ ਨੂੰ ਕੀਲ ਕੇ ਰੱਖ ਦਿੱਤਾ। ਅਖੀਰ ਵਿਚ ਸੇਵਾਦਾਰ ਦਿਲਵਾਗ ਰਾਏ ਨੇ ਆਈ ਸੰਗਤ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।