ਸੇਵਾਮੁਕਤੀ ’ਤੇ ਮਾ. ਕੁਲਵਿੰਦਰ ਸਿੰਘ ਢੇਸੀ ਨੂੰ ਕੀਤਾ ਸਨਮਾਨਿਤ
ਸੇਵਾਮੁਕਤੀ ਤੇ ਮਾ. ਕੁਲਵਿੰਦਰ ਸਿੰਘ ਢੇਸੀ ਨੂੰ ਕੀਤਾ ਸਨਮਾਨਿਤ
Publish Date: Fri, 20 Feb 2026 05:06 PM (IST)
Updated Date: Sat, 21 Feb 2026 04:06 AM (IST)
ਲਖਵਿੰਦਰ ਸੋਨੂੰ, ਪੰਜਾਬੀ ਜਾਗਰਣ, ਨਵਾਂਸ਼ਹਿਰ ਖਾਲਸਾ ਹਾਈ ਸਕੂਲ ਬੰਗਾ ਤੋਂ ਬਤੌਰ ਐੱਸਐੱਸ ਮਾਸਟਰ ਰਿਟਾਇਰ ਹੋਣ ’ਤੇ ਮਾ. ਕੁਲਵਿੰਦਰ ਸਿੰਘ ਢੇਸੀ ਵੱਲੋਂ ਗੁਰਦੁਆਰਾ ਸਿੰਘ ਸਭਾ ਭੀਣ ਵਿਖੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਉਪਰੰਤ ਕਥਾ ਗਿਆਨੀ ਸਰਬਜੀਤ ਸਿੰਘ ਲੁਧਿਆਣਾ ਤੇ ਗੁਰਦੇਵ ਸਿੰਘ ਮੁਬਾਰਕਪੁਰ ਵਾਲਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਬੁਲਾਰੇ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ, ਦੀਪ ਸਿੰਘ ਢੇਸੀ, ਹਰਜੀਤ ਸਿੰਘ ਮਾਹਲ, ਅਮਰੀਕ ਸਿੰਘ ਵੱਲੋਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਾਸਟਰ ਕੁਲਵਿੰਦਰ ਸਿੰਘ ਢੇਸੀ ਇੱਕ ਬਹੁਤ ਹੀ ਮਿਹਨਤੀ ਤੇ ਸਮਾਜ-ਸੇਵੀ ਸ਼ਖਸੀਅਤ ਹਨ। ਇਸ ਮੌਕੇ ਅਵਤਾਰ ਕੌਰ ਢੇਸੀ, ਗੁਰਬਖਸ਼ ਕੌਰ, ਗੁਰਵਿੰਦਰ ਸਿੰਘ ਢੇਸੀ, ਮਨਿੰਦਰਜੀਤ ਕੌਰ, ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ, ਦੀਦਾਰ ਸਿੰਘ, ਕੁਲਜੀਤ ਸਿੰਘ ਖਾਲਸਾ, ਜਗਜੀਤ ਸਿੰਘ, ਜਗਦੀਪ ਸਿੰਘ, ਗੁਰਮੀਤ ਸਿੰਘ ਸਰਾਂ, ਦੀਪ ਸਿੰਘ ਢੇਸੀ, ਬਖਸ਼ੀਸ਼ ਸਿੰਘ ਸੈਂਭੀ, ਸੁਰਿੰਦਰ ਪਾਲ ਭੌਰਾ, ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ, ਸਰਪੰਚ ਨਿਸ਼ਾਨਵੀਰ ਸਿੰਘ, ਹਰਜੀਤ ਸਿੰਘ ਮਾਹਲ, ਸਤਨਾਮ ਸਿੰਘ ਲਾਦੀਆਂ, ਗ੍ਰੰਥੀ ਕੁਲਵਿੰਦਰ ਸਿੰਘ, ਗਿ. ਸਰਬਜੀਤ ਸਿੰਘ ਮੌਜੂਦ ਸਨ।।