ਲੁਧਿਆਣਾ ਮੱਤੇਵਾੜਾ ਸੜਕ ਦੀ ਹਾਲਤ ਚਿੰਤਾਜਨਕ : ਨਛੱਤਰ ਪਾਲ
ਲੁਧਿਆਣਾ ਮੱਤੇਵਾੜਾ ਸੜਕ ਦੀ ਹਾਲਤ ਚਿੰਤਾਜਨਕ-ਵਿਧਾਇਕ ਨਛੱਤਰ ਪਾਲ
Publish Date: Thu, 12 Mar 2026 08:45 PM (IST)
Updated Date: Fri, 13 Mar 2026 04:12 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਲੁਧਿਆਣਾ ਤੋਂ ਮੱਤੇਵਾੜਾ ਨੂੰ ਜਾਣ ਵਾਲੀ ਰਾਹੋਂ ਰੋਡ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਨਵਾਂਸ਼ਹਿਰ ਵਿਧਾਇਕ ਨਛੱਤਰ ਪਾਲ ਇਹ ਮੰਗ ਪੰਜਾਬ ਵਿਧਾਨ ਸਭਾ ਵਿਚ ਉਠਾਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿ ਇਸ ਰੋਡ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ। ਜ਼ਿਕਰਯੋਗ ਹੈ ਕਿ ਰਾਹੋਂ ਤੋਂ ਮੱਤੇਵਾੜਾ ਨੂੰ ਜਾਣ ਵਾਲੀ ਰਾਹੋਂ ਰੋਡ ਦੀ ਖਰਾਬ ਹਾਲਤ ਕਾਰਨ ਇਲਾਕੇ ਦੇ ਲੋਕਾਂ ਅਤੇ ਦੂਰ ਦਰਾਜ ਦੇ ਪਿੰਡਾਂ ਨੂੰ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਇਕ ਨਛੱਤਰ ਪਾਲ ਨੇ ਦੱਸਿਆ ਕਿ ਖਸਤਾਹਾਲ ਸੜਕਾਂ ਕਾਰਨ ਲੋਕ ਦਿਨ ਦੇ ਨਾਲ ਨਾਲ ਰਾਤਾਂ ਨੂੰ ਇਸ ਮਾਰਗ ਤੋਂ ਸਫਰ ਕਰਨਾ ਕਾਫੀ ਔਖਾ ਸਮਝ ਰਹੇ ਹਨ। ਜਿਸ ਕਾਰਨ ਸ਼ਹਿਰਾਂ ਵਿਚ ਲੋਕਾਂ ਦੀ ਆਮਦ ਘੱਟ ਹੋਣ ਕਾਰਨ ਉਨ੍ਹਾਂ ਦਾ ਕੰਮਕਾਰ ਅਤੇ ਵਪਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਪੰਜਾਬ ਵਿਧਾਨ ਸਭਾ ਰਾਹੀਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਘੱਟ ਹੋ ਸਕਣ।