ਮੈਲਬੋਰਨ ’ਚ ਮਨਾਇਆ ਲੋਹੜੀ ਦਾ ਤਿਉਹਾਰ
ਅਸਟ੍ਰੇਲਿਆ ਮੈਲਬੋਰਨ 'ਚ ਲੋਹੜੀ ਦਾ ਤਿਉਹਾਰ
Publish Date: Sun, 18 Jan 2026 06:41 PM (IST)
Updated Date: Mon, 19 Jan 2026 04:15 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਅਸਟ੍ਰੇਲਿਆ ਦੇ ਮੈਲਬੋਰਨ ਵਿਚ ਭਾਰਤੀ ਭਾਈਚਾਰੇ ਵੱਲੋਂ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇੰਡੋ ਅਸਟ੍ਰੇਲਿਅਨ ਵੈਲਫੇਅਰ ਕਲੱਬ ਰਜਿ. ਵੱਲੋਂ ਇਹ ਦਿਹਾੜਾ ਮਿਕਲਮ ਏਰੀਏ ਦੇ ਨੌਰਥ ਕਮਿਉਨਿਟੀ ਹਾਲ ਵਿਚ ਕਰਵਾਇਆ। ਮਿਕਲਮ ਦੇ ਡਿਪਟੀ ਮੇਅਰ ਅੋਲੀ ਬਟਸਨ ਇਸ ਮੌਕੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਗੀਤ, ਸੰਗੀਤ, ਗਿੱਧਾ, ਭੰਗੜਾ ਪੇਸ਼ ਕੀਤਾ ਹੈ। ਇਹ ਮੇਲੇ ਮੈਰੀਫੀਲਡ ਦੇ ਕਲਚਰ ਵਿਭਾਗ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਚਾਹਲ ਅਤੇ ਸਕੱਤਰ ਦਵਿੰਦਰ ਪਾਲ ਸਿੰਘ ਚਾਹਲ ਨੇ ਇਸ ਮੌਕੇ ਲੋਹੜੀ ਦੀਆਂ ਵਧਾਈਆਂ ਦਿੰਦੇ ਹੋਏ ਸਭ ਦਾ ਧੰਨਵਾਦ ਕੀਤਾ। ਲੋਹੜੀ ਦੀ ਵਿਸ਼ੇਸ਼ ਸੌਗਾਤ ਮੁੰਗਫਲੀ, ਰਿਉੜੀਆਂ ਦੇ ਪੈਕਟ ਸੱਭ ਨੂੰ ਵੰਡੇ ਗਏ। ਸਟੇਜ ਸਕੱਤਰ ਦੀ ਭੂਮਿਕਾ ਸੰਦੀਪ ਕੌਰ ਚਾਹਲ ਅਤੇ ਦੇਵਰਾਜ ਨੇ ਸੰਭਾਲੀ। ਇਸ ਮੌਕੇ ਚਾਹ, ਠੰਢਾ ਪਾਣੀ, ਕੋਲਡ ਡ੍ਰਿੰਕਸ, ਨਮਕੀਨ, ਬਿਸਕੁਟ, ਮਠਿਆਈ ਅਤੇ ਰਾਤ ਦੇ ਖਾਣੇ ਦਾ ਮੁਫਤ ਅਤੇ ਖਾਸ ਪ੍ਰਬੰਧ ਸੀ। ਇਸ ਮੌਕੇ ਗੁਰਮਿੰਦਰ ਸਿੰਘ, ਜਮਸ਼ੇਰ ਸਿੰਘ, ਰਵਿੰਦਰ ਸਿੰਘ ਬੈਂਸ, ਜਰਨੈਲ ਸਿੰਘ ਸੇਖੋਂ, ਤਰਸੇਮ ਸਿੰਘ, ਕਰਨੈਲ ਸਿੰਘ, ਸਤਵੰਤ ਸਿੰਘ, ਸੁਖਦੇਵ ਸਿੰਘ ਧਾਲੀਵਾਲ, ਨੈਬ ਸਿੰਘ ਸੰਧੂ, ਪ੍ਰੇਮ ਕੁਮਾਰ ਗੁਪਤਾ, ਕੁਲਦੀਪ ਸਿੰਘ ਘੁੰਮਨ, ਅਵਤਾਰ ਸਿੰਘ ਫੋਜੀ, ਜਸਵੀਰ ਸਿੰਘ ਗਿੱਲ, ਗੁਰਵਿੰਦਰ ਸਿੰਘ ਸਿੱਧੂ, ਵਿਜੇ ਜੋਤੀ, ਅਸ਼ੋਕ ਸ਼ਰਮਾ, ਦੇਵ ਰਾਜ, ਚਰਨਜੀਤ ਸਿੰਘ ਮਾਨ, ਹਰੀ ਸਿੰਘ, ਸਵਰਨ ਸਿੰਘ ਚੰਨੀ, ਹਰਬੰਸ ਸਿੰਘ ਬਿਲਿੰਗ, ਹਰਪ੍ਰੀਤ ਸਿੰਘ ਚਾਹਲ ਆਦਿ ਹਾਜ਼ਰ ਸਨ।