ਲੋਹੜੀ ਤੇ ਮਾਘੀ ਸਾਡੀ ਪੰਜਾਬੀ ਸੱਭਿਆਚਾਰ ਦੀ ਧਰੋਹਰ
ਲੋਹੜੀ ਅਤੇ ਮਾਘੀ ਸਾਡੀ ਪੰਜਾਬੀ ਸਭਿਆਚਾਰ ਦੀ ਧਰੋਹਰ ਹਨ-ਵਿਧਾਇਕ
Publish Date: Mon, 12 Jan 2026 03:43 PM (IST)
Updated Date: Tue, 13 Jan 2026 04:00 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਬੰਗਾ ਹਲਕੇ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਦੋਆਬਾ ਜ਼ੋਨ ਇੰਚਾਰਜ ਹਰਜੋਤ ਕੌਰ ਲੋਹਟੀਆ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਹਲਕਾ ਇੰਚਾਰਜ ਕੁਲਜੀਤ ਸਰਹਾਲ ਨੇ ਕਿਹਾ ਕਿ ਲੋਹੜੀ ਅਤੇ ਮਾਘੀ ਸਾਡੀ ਪੰਜਾਬੀ ਸਭਿਆਚਾਰ ਦੀ ਧਰੋਹਰ ਹਨ। ਜੋ ਆਪਸੀ ਭਾਈਚਾਰੇ, ਖੁਸ਼ਹਾਲੀ ਅਤੇ ਨਵੀਂ ਉਮੀਦ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲੋਹੜੀ ਅਤੇ ਪੰਜਾਬ ਦੀ ਸੰਸਕ੍ਰਿਤੀ ਤੇ ਰਿਵਾਇਤਾਂ ਨਾਲ ਜੁੜਿਆ ਇਕ ਮਹੱਤਵਪੂਰਨ ਤਿਉਹਾਰ ਹੈ, ਜੋ ਭਾਈਚਾਰਕ ਸਾਂਝ, ਆਪਸੀ ਪਿਆਰ ਅਤੇ ਖੁਸ਼ਹਾਲੀ ਦਾ ਸੰਦੇਸ਼ ਦਿੰਦਾ ਹੈ। ਹਰਜੋਤ ਲੋਹਟੀਆ ਨੇ ਕਿਹਾ ਕਿ ਲੋਹੜੀ ਦੀ ਅੱਗ ਚਾਰੋਂ ਪਾਸੇ ਬੈਠ ਕੇ ਖੁਸ਼ੀਆਂ ਮਨਾਉਣਾ ਸਾਡੀ ਏਕਤਾ ਅਤੇ ਸਮਾਜਕ ਮਜ਼ਬੂਤੀ ਦੀ ਨਿਸ਼ਾਨੀ ਹੈ। ਉਨ੍ਹਾਂ ਅਰਦਾਸ ਕੀਤੀ ਕਿ ਇਹ ਤਿਉਹਾਰ ਹਲਕੇ ਦੇ ਹਰ ਪਰਿਵਾਰ ਲਈ ਖੁਸ਼ੀਆਂ, ਚੰਗੀ ਸਿਹਤ ਤੇ ਆਰਥਿਕ ਤਰੱਕੀ ਲੈ ਕੇ ਆਵੇ। ਕੁਲਜੀਤ ਸਰਹਾਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ-ਹਿਤੈਸ਼ੀ ਨੀਤੀਆਂ ਰਾਹੀਂ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਤੇ ਭਵਿੱਖ ਵਿਚ ਵੀ ਹਲਕੇ ਦੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਨਿਰੰਤਰ ਯਤਨ ਜਾਰੀ ਰਹਿਣਗੇ।