ਨਵੇਂ ਸਥਾਪਿਤ ਪੀਏਯੂ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦਾ ਲੋਗੋ ਜਾਰੀ
ਨਵੇਂ ਸਥਾਪਿਤ ਪੀਏਯੂ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦਾ ਲੋਗੋ ਜਾਰੀ
Publish Date: Fri, 02 Jan 2026 04:00 PM (IST)
Updated Date: Fri, 02 Jan 2026 04:02 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਵੇਂ ਸਥਾਪਿਤ ਕੀਤੇ ਗਏ ਪੀਏਯੂ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦਾ ਲੋਗੋ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਵਾਈਸ ਚਾਂਸਲਰ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ਤੇ ਵਾਈਸ ਚਾਂਸਲਰ ਕਮੇਟੀ ਵੱਲੋਂ ਜਾਰੀ ਕੀਤਾ। ਇਸ ਮੌਕੇ ਦੋਨਾਂ ਯੂਨੀਵਰਸਿਟੀਆਂ ਦੇ ਡੀਨ, ਡਾਇਰੈਕਟਰ ਅਤੇ ਹੋਰ ਅਫਸਰ ਹਾਜ਼ਰ ਸਨ। ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਨੇ ਲੋਗੋ ਡਿਜ਼ਾਈਨ ਅਤੇ ਪੀਏਯੂ ਖੇਤੀਬਾੜੀ ਕਾਲਜ ਵਿਖੇ ਸਥਾਪਿਤ ਕਾਲਜ ਦੀ ਮੇਨ ਬਿਲਡਿੰਗ, ਹੋਸਟਲਾਂ ਅਤੇ ਲੈਬੋਰੇਟਰੀਆਂ ਦੀ ਸ਼ਲਾਘਾ ਕੀਤੀ। ਕਾਲਜ ਦੇ ਡੀਨ ਡਾ. ਮਨਮੋਹਨਜੀਤ ਸਿੰਘ ਨੇ ਦੱਸਿਆ ਕਿ ਇਸ ਲੋਗੋ ਨੂੰ ਡਿਜ਼ਾਈਨ ਕਰਨ ਵਿਚ ਕਾਲਜ ਦੇ ਵਿਦਿਆਰਥੀਆਂ ਵਿਸ਼ੇਸ਼ ਕਰ ਕੇਸ਼ਵ ਮੌਰਿਆ ਅਤੇ ਨਿਧੀ, ਮਸਕੀਨ ਕੌਰ, ਕੁਈਨਜ਼ਲੈਂਡ ਯੂਨੀਵਰਸਿਟੀ ਆਸਟ੍ਰੇਲੀਆ ਅਤੇ ਡਾ. ਅਨੁਰਾਧਾ, ਟੀਚਿੰਗ ਅਸਿਸਟੈਂਟ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਲੋਗੋ ਦਾ ਡਿਜ਼ਾਈਨ ਕੰਢੀ ਇਲਾਕੇ ਦੇਧਰਾਤਲ ਅਤੇ ਫਸਲੀ ਚੱਕਰ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ।