ਸਾਹਿਤ ਵਿਚਾਰਾਂ ਦੀ ਦਿਸ਼ਾ ਬਦਲਣ ਦੇ ਹੁੰਦੈ ਸਮਰੱਥ : ਇੰਜ. ਮੋਰੋਂ
ਸਾਹਿਤ ਵਿਚਾਰਾਂ ਦੀ ਦਿਸ਼ਾ ਬਦਲਣ ਦੇ ਸਮਰੱਥ ਹੁੰਦਾ ਹੈ-ਇੰਜ. ਜਸਵੀਰ ਮੋਰੋਂ
Publish Date: Sun, 25 Jan 2026 03:40 PM (IST)
Updated Date: Mon, 26 Jan 2026 04:01 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਵਿਵੇਕ ਵਿਕਾਸ ਲਹਿਰ ਪੰਜਾਬ ਮੁੱਖ ਦਫਤਰ ਬੰਗਾ ਵੱਲੋਂ ਗਿਆਨ ਵੰਡਣ ਦੀ ਮੁਹਿੰਮ, ਮੁਫ਼ਤ ਪੁਸਤਕਾਂ ਰਾਹੀਂ ਸ਼ੁਰੂ ਕੀਤੀ ਹੋਈ ਹੈ। ਇਸ ਲੜੀ ਤਹਿਤ ਸੰਸਥਾ ਵੱਲੋਂ 16ਵਾਂ ਸਮਾਗਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਸੱਲ੍ਹ ਕਲਾਂ ਵਿਖੇ ਕੀਤਾ ਜਿਸ ਵਿਚ ਇੰਜ. ਜਸਵੀਰ ਸਿੰਘ ਮੋਰੋਂ ਨੇ ਦੱਸਿਆ ਕਿ ਕਿਤਾਬਾਂ ਵੰਡਣ ਦਾ ਸਿਲਸਿਲਾ ਗਣਤੰਤਰ ਦਿਵਸ ਨੂੰ ਬੇਗੋਵਾਲ ਤੋਂ ਸ਼ੁਰੂ ਕੀਤਾ ਸੀ। ਜਿਸ ਦੌਰਾਨ ਹੁਣ ਤੱਕ ਲਗਭਗ ਇੱਕ ਲੱਖ ਰੁਪਏ ਦੇ ਮੁੱਲ ਦੀਆਂ ਕਿਤਾਬਾਂ ਮੁਫ਼ਤ ਵੰਡੀਆਂ ਗਈਆਂ ਹਨ। ਸੰਸਥਾ ਪੁਸਤਕ ਸੱਭਿਆਚਾਰ ਪੈਦਾ ਕਰਨ ਲਈ ਯਤਨਸ਼ੀਲ ਹੈ। ਸਾਹਿਤ ਵਿਚਾਰਾਂ ਦੀ ਦਿਸ਼ਾ ਬਦਲਣ ਦੇ ਸਮਰੱਥ ਹੁੰਦਾ ਹੈ। ਚੰਗੀਆਂ ਕਿਤਾਬਾਂ ਚੰਗਾ ਮਾਹੌਲ ਸਿਰਜਣ ਵਿਚ ਸਾਕਾਰਾਤਮਕ ਭੂਮਿਕਾ ਨਿਭਾਉਂਦੀਆਂ ਹਨ। ਡਿਜਿਟਲ ਜ਼ਮਾਨੇ ਵਿਚ ਵੀ ਕਿਤਾਬਾਂ ਦੀ ਅਹਿਮੀਅਤ ਬਣੀ ਹੋਈ ਹੈ ਤੇ ਰਹੇਗੀ। ਅਧਿਆਪਕਾ ਸੁਰਿੰਦਰ ਕੌਰ ਨੇ ਵਿਵੇਕ ਵਿਕਾਸ ਲਹਿਰ ਬੰਗਾ ਵੱਲੋਂ ਸ਼ੁਰੂ ਕੀਤੀ ਗਈ। ਮੁਫਤ ਕਿਤਾਬਾਂ ਵੰਡਣ ਦੀ ਇਸ ਨਵੀਂ ਪਿਰਤ ਦੀ ਸ਼ਲਾਘਾ ਕੀਤੀ ਅਤੇ ਸਭਨਾਂ ਦਾ ਧੰਨਵਾਦ ਕੀਤਾ।।ਸਮਾਗਮ ਦੇ ਅੰਤ ਵਿਚ ਸਮੂਹ ਵਿਦਿਆਰਥੀਆਂ ਨੂੰ ਗਿਆਨ, ਵਿਗਿਆਨ ਨਾਲ ਸੰਬੰਧਿਤ ਮੁਫ਼ਤ ਕਿਤਾਬਾਂ ਵੰਡੀਆਂ। ਇਸ ਮੌਕੇ ਸਕੂਲ ਇੰਚਾਰਜ ਸੁਰਿੰਦਰ ਕੌਰ, ਜਸਵੀਰ ਕੌਰ, ਸਰਬਜੀਤ ਕੌਰ ਆਂਗਨਵਾੜੀ ਵਰਕਰ, ਚਰਨਜੀਤ ਸੱਲ੍ਹਾਂ, ਕਮਲੇਸ਼ ਕੌਰ, ਇੰਦਰਜੀਤ ਕੌਰ, ਅਮਰੀਕ ਕੌਰ ਆਦਿ ਹਾਜ਼ਰ ਸਨ।