ਵਿਧਾਇਕ ਨਛੱਤਰ ਪਾਲ ਦੇ ਭਰਾ ਸੁਖਵਿੰਦਰ ਸੁੱਖੀ ਨੂੰ ਦਿੱਤੀ ਅੰਤਿਮ ਸ਼ਰਧਾਂਜਲੀ
ਵਿਧਾਇਕ ਨਛੱਤਰ ਪਾਲ ਦੇ ਭਰਾ ਸੁਖਵਿੰਦਰ ਸੁੱਖੀ ਨੂੰ ਦਿੱਤੀ ਅੰਤਿਮ ਸ਼ਰਧਾਂਜਲੀ
Publish Date: Fri, 13 Feb 2026 05:25 PM (IST)
Updated Date: Sat, 14 Feb 2026 04:06 AM (IST)

ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ : ਨਵਾਂਸ਼ਹਿਰ ਦੇ ਬਸਪਾ ਦੇ ਵਿਧਾਇਕ ਨਛੱਤਰ ਪਾਲ ਦੇ ਛੋਟੇ ਭਰਾ ਸੁਖਵਿੰਦਰ ਕੁਮਾਰ ਸੁੱਖੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਅੱਜ ਉਨ੍ਹਾਂ ਦੇ ਨਿਵਾਸ ਸਥਾਨ ਮਹੱਲਾ ਮਕਬਰਾ ਵਿਖੇ ਨਛੱਤਰ ਪਾਲ ਵਿਧਾਇਕ ਦੇ ਨਿਵਾਸ ਸਥਾਨ ਤੇ ਪਾਠ ਦੇ ਭੋਗ ਉਪਰੰਤ ਭਾਈ ਜੋਗਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਆਪ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਸੁਖਵਿੰਦਰ ਕੁਮਾਰ ਸੁੱਖੀ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਇਸ ਮੌਕੇ ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ ਸਾਡੇ ਦੇਸ਼ ਵਿਚ ਅੱਜ ਵੀ ਹੈਲਥ ਪੱਖੋਂ ਅਸੀਂ ਬਹੁਤ ਕਮਜ਼ੋਰ ਹਾਂ ਅਤੇ ਜਾਪਾਨ ਦੇਸ਼ ਵਿਚ ਔਸਤਨ ਵਿਅਕਤੀ ਦੀ ਉਮਰ 80 ਸਾਲ ਹੈ ਤੇ ਸਾਡੇ ਦੇਸ਼ ਵਿਚ 60 ਸਾਲ ਦੀ ਔਸਤ ਉਮਰ ਮਾਪੀ ਗਈ ਹੈ। ਪਿਛਲੀਆਂ ਸਰਕਾਰਾਂ ਵੱਲੋਂ ਲੋਕਾਂ ਦੀ ਸਿਹਤ ਸਹੂਲਤ ਦਾ ਖਿਆਲ ਨਹੀਂ ਰੱਖਿਆ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ। ਇਸ ਮੌਕੇ ਆਪ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਨਛੱਤਰ ਪਾਲ ਵਿਧਾਇਕ ਦੇ ਪਰਿਵਾਰ ਦੀ ਸ਼ਲਾਘਾ ਕੀਤੀ ਅਤੇ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਮੌਕੇ ਨਛੱਤਰ ਪਾਲ ਐਮਐਲਏ ਦੇ ਪਿਤਾ ਅਮਰਨਾਥ, ਪੂਨਮ ਮਾਨਿਕ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਜਾਫਰਪੁਰ, ਤਰਸੇਮ ਚੁੰਬਰ, ਰਣਧੀਰ ਬੈਨੀਪਾਲ, ਬੂਟਾ ਸਿੰਘ, ਸਤਪਾਲ ਸਰੋਆ, ਜਸਵੀਰ ਸਿੰਘ ਖਾਲਸਾ, ਅਜੀਤ ਸਿੰਘ ਭੈਣੀ, ਆਪ ਆਗੂ ਕਰਨ ਦੱਤਾ, ਮਾਰਕੀਟ ਕਮੇਟੀ ਦੇ ਚੇਅਰਮੈਨ ਗਗਨ ਅਗਨੀਹੋਤਰੀ, ਸ਼ਹਿਰੀ ਪ੍ਰਧਾਨ ਯੁਗੇਸ਼ ਕੁਮਾਰ ਜੋਗਾ, ਰਾਹੋਂ ਯੂਥ ਪ੍ਰਧਾਨ ਜੋਧਵੀਰ ਕੰਗ, ਭਗਤ ਰਾਮ, ਜਸਪਾਲ ਸਿੰਘ, ਹੇਮੰਤ ਕੁਮਾਰ ਰਣਦੇਵ ਬੌਬੀ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਹੋਂ, ਕਾਨੂੰਗੋ ਪਲਵਿੰਦਰ ਸੂਦ। ਬਾਬਾ ਪਰਮਜੀਤ, ਆਪ ਪੰਜਾਬ ਦੇ ਚੇਅਰਮੈਨ ਰਛਪਾਲ ਰਾਜੂ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਮੈਂਬਰ ਐੱਸਜੀਪੀਸੀ, ਰਮਨਦੀਪ ਸਿੰਘ ਥਿਆੜਾ ਆਗੂ ਸ਼੍ਰੋਮਣੀ ਅਕਾਲੀ ਦਲ, ਹਰਵੇਲ ਸਿੰਘ ਭਾਰਟਾ, ਭਾਗ ਸਿੰਘ ਸਰੀਨ, ਸਤਪਾਲ ਭਾਟੀਆ, ਵਿਮਲ ਕੁਮਾਰ, ਸਤਪਾਲ ਸਰੋਆ, ਲਖਵਿੰਦਰ ਲੱਖਾ, ਪਰਵੀਨ ਬੰਗਾ, ਮਾਸਟਰ ਕਰਨੈਲ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ ਸੋਨੂੰ, ਦੀਪੂ ਕੁਮਾਰ ਸਮੂਹ ਰਿਸ਼ਤੇਦਾਰ ਤੇ ਵੱਖ-ਵੱਖ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਦੇ ਆਗੂ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਮੌਕੇ ਵਿਧਾਇਕ ਨਛੱਤਰ ਪਾਲ ਵੱਲੋਂ ਸਮੂਹ ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ ਪਾਰਟੀ ਅਹੁਦੇਦਾਰਾਂ ਦਾ ਧੰਨਵਾਦ ਕੀਤਾ।