ਮਾਤਾ ਮਹਿੰਦਰ ਕੌਰ ਨਮਿਤ ਹੋਈ ਅੰਤਿਮ ਅਰਦਾਸ
ਮਾਤਾ ਮਹਿੰਦਰ ਕੌਰ ਦੇ ਨਮਿਤ ਹੋਈ ਅੰਤਿਮ ਅਰਦਾਸ
Publish Date: Tue, 17 Mar 2026 04:41 PM (IST)
Updated Date: Wed, 18 Mar 2026 04:07 AM (IST)

17ਐਨਐਸਆਰ22ਪੀ ਮਾਤਾ ਮਹਿੰਦਰ ਕੌਰ ਦੀ ਪੁਰਾਣੀ ਤਸਵੀਰ। ਪੰਜਾਬੀ ਜਾਗਰਣ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਪਿੰਡ ਬੂਲੇਵਾਲ ਦੇ ਨਾਮਵਰ ਸਾਬਕਾ ਫੌਜੀ ਦੀ ਪਤਨੀ ਅਤੇ ਸਾਬਕਾ ਫੌਜੀ ਕੈਪਟਨ ਬਿਕਰਮ ਸਿੰਘ ਅਤੇ ਸਤਨਾਮ ਸਿੰਘ ਚੰਡੀਗੜ੍ਹ ਪੁਲਿਸ ਦੇ ਮਾਤਾ ਮਹਿੰਦਰ ਕੌਰ ਦੀ ਅੰਤਿਮ ਅਰਦਾਸ ਗ੍ਰਹਿ ਨਿਵਾਸ ਪਿੰਡ ਬੂਲੇਵਾਲ ਵਿਖੇ ਹੋਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਤਵਾੜਾ ਸਾਹਿਬ ਵਾਲਿਆਂ ਦੇ ਕੀਰਤਨੀ ਜਥੇ ਵੱਲੋਂ ਸੰਗਤ ਨੂੰ ਨਾਮ ਬਾਣੀ ਨਾਲ ਜੋੜ ਕੇ ਮਹਾਂਪੁਰਸ਼ਾਂ ਦੇ ਬੋਲਾਂ ਰਾਹੀਂ ਜੀਵਨ ਮਰਨ ਦਾ ਫਲਸਫਾ ਸਾਂਝਾ ਕੀਤਾ। ਇਸ ਮੌਕੇ ਰਿਸ਼ਤੇਦਾਰ ਸਾਕ ਸਬੰਧੀ ਵੱਡੀ ਗਿਣਤੀ ’ਚ ਪਹੁੰਚੇ ਅਤੇ ਸਾਬਕਾ ਸੈਨਿਕਾਂ, ਸਮਾਜਿਕ, ਰਾਜਨੀਤਕ ਤੇ ਧਾਰਮਿਕ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਮਾਤਾ ਮਹਿੰਦਰ ਕੌਰ ਨੂੰ ਉਨ੍ਹਾਂ ਦੁਆਰਾ ਜੀਵਨ ਵਿਚ ਘਾਲੀ ਘਾਲਣਾ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਪ੍ਰਗਟ ਕੀਤੀ।।ਇਸ ਮੌਕੇ ਰਿਟਾ. ਬ੍ਰਿਗੇਡੀਅਰ ਰਾਜ ਕੁਮਾਰ ਬਜਾੜ ਚੇਅਰਮੈਨ ਗੁਜਰ ਵੈਲਫੇਅਰ ਬੋਰਡ ਪੰਜਾਬ ਨੇ ਕਿਹਾ ਕਿ ਇਹ ਬੜੀ ਮਾਣ ਵਾਲੀ ਗੱਲ ਕਿ ਮਾਤਾ ਪ੍ਰੀਤਮ ਕੌਰ ਦੇ ਪਿਤਾ ਜੀ ਵੀ ਸਾਬਕਾ ਸੈਨਿਕ ਰਹੇ ਸਨ। ਅਖੀਰ ’ਚ ਪਰਿਵਾਰ ਵੱਲੋਂ ਕੈਪਟਨ ਰਘਬੀਰ ਸਿੰਘ ਮਜਾਰੀ ਨੇ ਆਈਆਂ ਹੋਈਆਂ ਸਖ਼ਸ਼ੀਅਤਾਂ, ਸਾਬਕਾ ਸੈਨਿਕਾਂ, ਸਾਕ-ਸਬੰਧੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਤਾ ਮਹਿੰਦਰ ਕੌਰ ਨੂੰ ਸ਼ਰਧਾਂਜਲੀ ਦੇਣ ਲਈ ਜ਼ਿਆਦਾਤਰ ਸਾਬਕਾ ਸੈਨਿਕ ਹਾਜ਼ਰ ਸਨ। ਜਿਨ੍ਹਾਂ ਵਿਚ ਕੈਪਟਨ ਭਗਤ ਰਾਮ ਗੰਗੜ, ਕੈਪਟਨ ਗੁਰਪਾਲ ਸਿੰਘ ਮਜਾਰੀ, ਕੈਪਟਨ ਕੁਲਦੀਪ ਸਿੰਘ ਨਵਾਂ ਗਰਾਂ, ਕੈਪਟਨ ਅਮਰਜੀਤ ਸਿੰਘ ਕਰਾਵਰ, ਕੈਪਟਨ ਪ੍ਰਭਾਕਰ ਸਿੰਘ ਚਣਕੋਆ, ਕੈਪਟਨ ਗਿਰਧਾਰੀ ਲਾਲ ਪੁਰ ਪੋਜੇਵਾਲ, ਕੈਪਟਨ ਮਦਨ ਸਿੰਘ ਸੰਧੂ ਮੁਤੋਂ, ਸੂਬੇਦਾਰ ਪਰਮਜੀਤ ਸਿੰਘ ਮੋਹਰ, ਹਵਲਦਾਰ ਸੁਦਾਗਰ ਸਿੰਘ ਗਰਲੋਂ ਬੇਟ, ਹਵਲਦਾਰ ਸੁੱਚਾ ਸਿੰਘ ਮਾਲੇਵਾਲ ਕਈ ਸੈਨਿਕ ਸਾਥੀਆਂ ਸਮੇਤ ਇਸ ਸੋਕ ਸਭਾ ਵਿਚ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮਾਤਾ ਮਹਿੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ। ਅਖੀਰ ’ਚ ਪਰਿਵਾਰ ਵੱਲੋਂ ਕੈਪਟਨ ਰਘਵੀਰ ਸਿੰਘ ਮਜਾਰੀ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਸਾਬਕਾ ਸੈਨਿਕਾਂ ਤੇ ਸਾਕ ਸਬੰਧੀਆਂ ਦਾ ਧੰਨਵਾਦ ਕੀਤਾ।