ਮਹਾਸ਼ਿਵਰਾਤਰੀ ’ਤੇ ਲੰਗਰ ਲਾਇਆ
ਮਹਾਸ਼ਿਵਰਾਤਰੀ 'ਤੇ ਲੰਗਰ ਲਗਾਇਆ
Publish Date: Sun, 15 Feb 2026 05:43 PM (IST)
Updated Date: Mon, 16 Feb 2026 04:06 AM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਮਹਾਂ ਸ਼ਿਵਰਾਤਰੀ ਤੇ ਰਾਹੋਂ-ਨਵਾਂਸ਼ਹਿਰ ਰੋਡ ਤੇ ਨਵਾਂ ਬਣਦੇ ਹੋਏ ਸ਼ਿਵ ਮੰਦਿਰ ਤੇ ਸਵੇਰ ਤੋਂ ਚਾਹ ਪਕੌੜਿਆਂ ਦਾ ਅਤੇ ਮਠਿਆਈ ਦਾ ਲੰਗਰ ਲਗਾਇਆ ਗਿਆ, ਜਿਸ ਵਿਚ ਨਵਾਂਸ਼ਹਿਰ ਤੋਂ ਰਵਿੰਦਰ ਸਿੰਘ (ਪਾਲੀ), ਭਾਨਮਜਾਰਾ ਸ਼ਿਵਮ ਗਲ੍ਹਾਟੀ, ਅਰਵਿੰਦ ਜੋਸ਼ੀ ਰਾਹੋਂ ਸੇਵਾ ਕਰਦੇ ਨਜ਼ਰ ਆਏ। ਉਨ੍ਹਾਂ ਦੱਸਿਆ ਕਿ ਇਹ 200 ਸਾਲ ਪੁਰਾਣੇ ਮੰਦਿਰ ਦੀ ਜਗ੍ਹਾ ਪਈ ਤੇ ਮੰੰਦਰ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੇ ਗੁਣਗਾਨ ਕਰਦਿਆਂ ਲੰਗਰ ਅਤੁੱਟ ਵਰਤਾਇਆ। ਪ੍ਰਬੰਧਕਾਂ ਨੇ ਲੋਕਾਂ ਨੂੰ ਤਨ, ਮਨ ਅਤੇ ਧਨ ਨਾਲ ਸੇਵਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਹੋਂ ਸ਼ਹਿਰ ਵਿਚ ਪਹਿਲਾ 101 ਮੰਦਰਾਂ ਦੀ ਗਿਣਤੀ ਹੁੰਦੀ ਸੀ ਹੁਣ 102 ਮੰਦਰਾਂ ਦੀ ਗਿਣਤੀ ਹੋਇਆ ਕਰੇਗੀ।