ਰਾਹੋਂ ਵਿਖੇ ਸੰਗਰਾਂਦ ਮੌਕੇ ਲਾਏ ਲੰਗਰ
ਰਾਹੋਂ ਵਿਖੇ ਸੰਗਰਾਂਦ ਮੌਕੇ ਲਗਾਏ ਲੰਗਰ
Publish Date: Sun, 15 Mar 2026 04:52 PM (IST)
Updated Date: Mon, 16 Mar 2026 04:07 AM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ ਬੀਬੀ ਨਸੀਬ ਕੌਰ ਸੀਬੋ, ਤਰਲੋਕ ਸਿੰਘ ਜਰਮਨ ਵੱਲੋਂ ਰਾਹੋਂ ਵਿਖੇ ਚੀਮਾ ਕੋਰੀਅਰ ਦਫਤਰ ਨੇੜੇ ਹੋਲੇ ਮਹੱਲੇ ਨੂੰ ਸਮਰਪਿਤ ਅਤੇ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਸੰਗਤਾਂ ਵਾਸਤੇ ਪੂੜੀ, ਛੋਲੇ, ਹਲਵੇ ਅਤੇ ਫਲਾਂ ਦੇ ਲੰਗਰ ਵਰਤਾਏ ਗਏ। ਇਸ ਮੌਕੇ ਬੀਬੀ ਨਸੀਬ ਕੌਰ ਸੀਬੋ ਵੱਲੋਂ ਸੰਗਤਾਂ ਦੇ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਸੇਵਾਦਾਰ ਤਰਲੋਕ ਸਿੰਘ ਜਰਮਨ, ਬਹਾਦਰ ਸਿੰਘ ਜਰਮਨ, ਗੁਰਜਿੰਦਰ ਸਿੰਘ, ਸੋਹਣ ਸਿੰਘ, ਜੋਗਿੰਦਰ ਸਿੰਘ ਭਾਰਟਾ, ਕ੍ਰਿਸਟੋਫ ਜਰਮਨ, ਜਸਵੀਰ ਸਿੰਘ ਸਿੱਧੂ ਸਪੇਨ, ਸੋਹਣ ਸਿੰਘ, ਸੰਤੋਖ ਪਾਲ ਸਿੰਘ, ਗੁਰਬਖਸ਼ ਕੌਰ, ਕੁਲਦੀਪ ਸਿੰਘ, ਸੁਖਦੇਵ ਸਿੰਘ ਸੁੱਖਾ, ਅਮਰਜੀਤ ਸਿੰਘ, ਗੁਰਜਿੰਦਰ ਸਿੰਘ ਅਤੇ ਸਮੂਹ ਪਰਿਵਾਰ ਵੱਲੋਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।