ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ 'ਤੇ ਲੰਗਰ ਲਗਾਇਆ
ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ 'ਤੇ ਲੰਗਰ ਲਗਾਇਆ
Publish Date: Wed, 28 Jan 2026 05:48 PM (IST)
Updated Date: Wed, 28 Jan 2026 05:52 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜਿਨ੍ਹਾਂ ਨੂੰ ਇਤਿਹਾਸ ਵਿਚ ਅਨੋਖੇ ਸ਼ਹੀਦ ਵਜੋਂ ਜਾਣਿਆ ਜਾਂਦਾ ਹੈ ਦੇ ਪਾਵਨ ਜਨਮ ਦਿਹਾੜੇ ਮੌਕੇ ਮੇਨ ਰੋਡ ਬੰਗਾ ਵਿਖੇ ਸ਼ਰਧਾ, ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਜੇਜੇ ਬਿਲਡਰ ਅਤੇ ਜੇਜੇ ਪਲਾਜ਼ਾ ਵੱਲੋਂ ਕੁਲਜਿੰਦਰ ਜੀਤ ਸਿੰਘ ਸੋਢੀ ਤੇ ਸੰਗਤ ਦੇ ਸਹਿਯੋਗ ਨਾਲ ਚਾਹ-ਪਕੌੜੇ ਅਤੇ ਪ੍ਰਸ਼ਾਦਿਆਂ ਦਾ ਲੰਗਰ ਲਗਾਇਆ। ਇਸ ਮੌਕੇ ਜਗਜੀਤ ਸਿੰਘ ਜੇਜੇ, ਸਰਬਜੀਤ ਸਿੰਘ ਅਤੇ ਕੁਲਜਿੰਦਰ ਜੀਤ ਸਿੰਘ ਸੋਢੀ ਨੇ ਸਮੂਹ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬਾਬਾ ਦੀਪ ਸਿੰਘ ਦੀ ਸ਼ਹੀਦੀ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿਚ ਬੇਮਿਸਾਲ ਹੈ ਜੋ ਸਾਰੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੈ। ਇਸ ਮੌਕੇ ਸਿੰਮੀ ਪੋਪਲੀ, ਪ੍ਰੀਆ, ਅਜੇ, ਜਸਵੀਰ ਸਿੰਘ, ਅੰਜੂ, ਚੰਦਨ, ਮਹਿੰਦਰ ਸਿੰਘ, ਇਨਾਇਤ ਵੀਰ ਸਿੰਘ, ਪਰਮਜੀਤ ਕੌਰ, ਕਮਲਜੀਤ ਕੌਰ ਹੋਰ ਹਾਜ਼ਰ ਸਨ।