ਹੋਲੇ ਮਹੱਲੇ ਨੂੰ ਸਮਰਪਿਤ ਲੰਗਰ ਤੇ ਮੁਫ਼ਤ ਮੈਡੀਕਲ ਕੈਂਪ
ਹੋਲੇ ਮਹੱਲੇ ਨੂੰ ਸਮਰਪਿਤ ਲੰਗਰ ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ
Publish Date: Thu, 05 Mar 2026 05:58 PM (IST)
Updated Date: Fri, 06 Mar 2026 04:06 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਹੋਲੇ ਮਹੱਲੇ ਦੇ ਮਹਾਨ ਪਵਿੱਤਰ ਦਿਹਾੜੇ ਤੇ ਖਾਲਸਾ ਪੰਥ ਦੇ ਜਨਮ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਦਰਸ਼ਨ ਦੀਦਾਰ ਕਰਨ ਲਈ ਆਉਣ-ਜਾਣ ਵਾਲੀਆਂ ਸੰਗਤਾਂ ਲਈ ਜਥੇ. ਸਵਰਨਜੀਤ ਸਿੰਘ ਪਠਲਾਵਾ ਮੁਖੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੋਆਬਾ ਦੀ ਅਗਵਾਈ ਚ ਬੰਗਾ-ਗੜ੍ਹਸ਼ੰਕਰ ਮਾਰਗ ਤੇ ਸਥਿਤ ਗੁਰਦੁਆਰਾ ਸ਼ਹੀਦਾਂ ਸਿੰਘਾਂ ਬਾਬਾ ਬੇਅੰਤ ਸਿੰਘ ਦੇ ਅਸਥਾਨ ਕੋਟ ਪੱਲੀਆਂ, ਚੌਹੜਾ, ਡਘਾਮ ਵਿਖੇ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ 24 ਘੰਟੇ ਗੁਰੂ ਦੇ ਲੰਗਰ ਚੱਲ ਰਹੇ ਹਨ। ਜਥੇ. ਸਵਰਨਜੀਤ ਸਿੰਘ ਨੇ ਦੱਸਿਆ ਕਿ ਇਹ ਲੰਗਰ 6 ਮਾਰਚ ਤੱਕ ਚੱਲਣਗੇ। ਇਨ੍ਹਾਂ ’ਚ ਚਾਹ ਪਕੌੜੇ, ਜਲੇਬੀਆਂ, ਗੰਨੇ ਦਾ ਰਸ ਤੇ ਪ੍ਰਸ਼ਾਦੇ-ਦਾਲ ਦੇ ਲੰਗਰ ਵਰਤਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਲੰਗਰਾਂ ਦੌਰਾਨ ਮੁਫ਼ਤ ਮੈਡੀਕਲ ਕੈਂਪ ਗੁਰਸੇਵਾ ਗਰੁੱਪ ਆਫ ਕਾਲਜ ਪਨਾਮ ਨੇ ਲਾਇਆ, ਜਿਸ ’ਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਵੱਲੋਂ ਵੀ ਲੰਗਰਾਂ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਇੰਦਰਜੀਤ ਸਿੰਘ ਵਾਰੀਆ, ਤਰਲੋਚਨ ਸਿੰਘ ਵਾਰੀਆ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਲੈਕ. ਤਰਸੇਮ ਪਠਲਾਵਾ, ਮਾ. ਤਰਲੋਚਨ ਸਿੰਘ ਪਠਲਾਵਾ, ਹਰਨੇਕ ਸਿੰਘ, ਬਲਵੀਰ ਸਿੰਘ ਬਸਿਆਲਾ, ਚਹਿਲ ਸਿੰਘ, ਸੇਵਾ ਸਿੰਘ, ਭਾਈ ਅਜੀਤ ਸਿੰਘ, ਭਾਈ ਫਤਿਹ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਸੁਖਦੀਪ ਸਿੰਘ, ਸਰਪੰਚ ਹਰਮੇਸ਼ ਲਾਲ ਚਾਲਪੁਰ, ਡਾ. ਸਤਪਾਲ, ਹਰਪ੍ਰੀਤ ਸਿੰਘ ਪਠਲਾਵਾ, ਹਰਜੀਤ ਸਿੰਘ ਜੀਤਾ, ਹਰਜਿੰਦਰ ਸਿੰਘ ਡਘਾਮ, ਠੇਕੇਦਾਰ ਸਰਬਜੀਤ ਸਿੰਘ, ਧੰਨਾ ਸਿੰਘ, ਅਵਤਾਰ ਸਿੰਘ ਸੂਰਾਪੁਰ, ਰਾਮ ਸਿੰਘ ਬੰਗਾ, ਕੁਲਵਿੰਦਰ ਕੌਰ, ਨਰਿੰਦਰ ਕੌਰ, ਹਰਦੀਪ ਕੌਰ, ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ।