ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਨੇ ਕ੍ਰਿਕਟ ਸੀਰੀਜ਼ 3-0 ਨਾਲ ਜਿੱਤੀ
ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਨੇ ਕ੍ਰਿਕਟ ਸੀਰੀਜ਼ 3-0 ਨਾਲ ਜਿੱਤੀ
Publish Date: Fri, 20 Feb 2026 05:04 PM (IST)
Updated Date: Sat, 21 Feb 2026 04:04 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ (ਨਿਲਟ) ਵਿਚਕਾਰ ਤਿੰਨ ਮੈਚਾਂ ਦੀ ਕ੍ਰਿਕਟ ਸੀਰੀਜ਼ ਖੇਡੀ ਗਈ। ਜਿਸ ਵਿਚ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਨੇ ਇਹ ਸੀਰੀਜ਼ 3-0 ਨਾਲ ਜਿੱਤੀ। ਟੀਮ ਨੇ ਪੂਰੀ ਲੜੀ ਦੌਰਾਨ ਸ਼ਾਨਦਾਰ ਟੀਮ ਵਰਕ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਸਮਾਰੋਹ ਦੇ ਮੁੱਖ ਮਹਿਮਾਨ ਸੰਦੀਪ ਬੁੱਧੀਰਾਜਾ, ਸਕੱਤਰ ਰੋਪੜ ਕ੍ਰਿਕਟ ਐਸੋਸੀਏਸ਼ਨ ਸਨ। ਇਸ ਸਮਾਗਮ ਵਿਚ ਚਾਂਸਲਰ ਨਿਰਮਲ ਸਿੰਘ ਰਿਆਤ, ਵਾਈਸ-ਚਾਂਸਲਰ ਏਐੱਸ ਚਾਵਲਾ, ਰਜਿਸਟਰਾਰ ਬੀਐੱਸ ਸਤਿਆਲ ਅਤੇ ਸੀਈਓ ਵਿਮਲ ਰਾਏ ਦੀ ਮੌਜੂਦਗੀ ਵਿਚ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ। ਡਾ. ਨਵਨੀਤ ਚੋਪੜਾ ਡੀਨ ਯੂਨੀਵਰਸਿਟੀ ਸਕੂਲ ਆਫ਼ ਲਿਬਰਲ ਆਰਟਸ, ਸਾਇੰਸਜ਼ ਐਂਡ ਐਜੂਕੇਸ਼ਨ ਨੇ ਆਪਣੀ ਟੀਮ ਮੈਬਰਾਂ ਦੇ ਨਾਲ ਰਤਨ ਕੌਰ ਮੁਖੀ ਸਰੀਰਕ ਸਿੱਖਿਆਅਤੇ ਖੇਡਾਂ, ਹਰਵਿੰਦਰ ਸਿੰਘ ਏਪੀ ਨੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਵਿਚ ਅਗਵਾਈ ਕੀਤੀ।