ਕੇਵੀਕੇ ਵੱਲੋਂ ਕਿੱਤਾ ਮੁਖੀ ਸਿਖਲਾਈ ਕੈਂਪ ਲਾਇਆ
ਕੇਵੀਕੇ ਵੱਲੋਂ ਕਿੱਤਾ ਮੁਖੀ ਸਿਖਲਾਈ ਕੈਂਪ ਲਗਾਇਆ
Publish Date: Tue, 24 Feb 2026 07:41 PM (IST)
Updated Date: Wed, 25 Feb 2026 04:13 AM (IST)

ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਅਤੇ ਆਈਸੀਏਆਰ ਅਟਾਰੀ (ਜੋਨ-1) ਲੁਧਿਆਣਾ ਦੀ ਅਗਵਾਈ ਹੇਠ ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਅਤੇ ਮੁੱਲ ਵਾਧਾ ਵਿਸ਼ੇ ਤੇ ਇੱਕ ਕਿੱਤਾ ਮੁੱਖੀ ਸਿਖਲਾਈ ਕੈਂਪ ਲਗਾਇਆ। ਜੋ ਕੇਵੀਕੇ ਦੇ ਡਾ. ਪਰਦੀਪ ਕੁਮਾਰ ਡਿਪਟੀ ਡਾਇਰੈਕਟਰ (ਸਿਖਲਾਈ) ਦੀ ਯੋਗ ਅਗਵਾਈ ਹੇਠ ਸਫਲਤਾ ਪੂਰਵਕ ਨੇਪਰੇ ਚੜ੍ਹਿਆ। ਉਨ੍ਹਾਂ ਨੇ ਮਨੁੱਖੀ ਸਿਹਤ ਲਈ ਮੌਸਮੀ ਫ਼ਲਾਂ ਅਤੇ ਸਬਜ਼ੀਆਂ ਦੀ ਪੌਸਟਿਕਤਾ ਅਤੇ ਇਨ੍ਹਾਂ ਨੂੰ ਲੰਮੇ ਸਮੇਂ ਤੱਕ ਸੁਰੱਖਿਅਤ ਰੱਖਣ ਦੀ ਲੋੜ ਤੇ ਜੋਰ ਦਿੱਤਾ। ਡਾ. ਰਜਿੰਦਰ ਕੌਰ ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ਨੇ ਕੈਂਪ ਦੌਰਾਨ ਕੱਚੇ ਫ਼ਲਾਂ ਅਤੇ ਸਬਜ਼ੀਆਂ ਨੂੰ ਖਰਾਬ ਹੋਣ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਆਧੁਨਿਕ ਉਤਪਾਦਾਂ ਵਿਚ ਬਦਲਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਹੀ ਤਕਨੀਕਾਂ ਨਾਲ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ- ਸੰਭਾਲ ਕਰਕੇ ਅਸੀ ਨਾ ਸਿਰਫ ਇਨ੍ਹਾਂ ਦੀ ਵਰਤੋਂ ਦੀ ਮਿਆਦ ਵਧਾ ਸਕਦੇ ਹਾਂ, ਸਗੋਂ ਸਾਰਾ ਸਾਲ ਪੋਸ਼ਟਿਕ ਖੁਰਾਕ ਵੀ ਪ੍ਰਾਪਤ ਕਰ ਸਕਦੇ ਹਾਂ। ਕੈਂਪ ਦੇ ਸਿਖਿਆਰਥੀਆਂ ਨੂੰ ਹੇਠ ਲਿਖੇ ਉਤਪਾਦ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ। ਸੁਰੱਖਿਅਤ ਕੀਤੇ ਉਤਪਾਦ ਜਿਵੇਂ ਅਮਰੂਦ, ਪਪੀਤਾ ਅਤੇ ਕਿਨੂੰ ਦਾ ਜੈਮ, ਗਾਜਰ ਤੇ ਆਂਵਲੇ ਦੀ ਚਟਨੀ ਅਤੇ ਟਮਾਟਰ ਦੀ ਚਟਨੀ ਤੇ ਪੀਣ ਵਾਲੇ ਪਦਾਰਥ ਜਿਵੇਂ ਨਿੰਬੂ ਅਤੇ ਸੰਤਰੇ ਦਾ ਸਕੈਸ਼।ਅਤੇ ਅਚਾਰ ਨਿੰਬੂ, ਖੁੰਬਾਂ ਅਤੇ ਹਲਦੀ ਦਾ ਅਚਾਰ ਅਤੇ ਕਨਫੈਕਸ਼ਨਰੀ ਟੂਟੀ-ਫਰੂਟੀ ਬਾਰੇ ਦੱਸਿਆ ਗਿਆ। ਰੇਣੂ ਬਾਲਾ ਡੈਮੋਸਟ੍ਰੇਟਰ ਗ੍ਰਹਿ ਵਿਗਿਆਨ ਨੇ ਸਿਖਿਆਰਥੀਆਂ ਨੂੰ ਦੱਸਿਆ ਕਿ ਪੈਕਿੰਗ ਅਤੇ ਸਹੀ ਲੇਬਲਿੰਗ ਕਰਕੇ ਇਨ੍ਹਾਂ ਸੁਰੱਖਿਅਤ ਕੀਤੇ ਉਤਪਾਦਾਂ ਨੂੰ ਕਿਸ ਤਰ੍ਹਾਂ ਬਜਾਰ ਵਿਚ ਵੇਚਣ ਯੋਗ ਬਣਾਇਆ ਜਾ ਸਕਦਾ ਹੈ। ਡਾ. ਆਰਤੀ ਵਰਮਾ ਸਹਾਇਕ ਪ੍ਰੋ. ਫਲ ਵਿਗਿਆਨ ਵੱਲੋਂ ਘਰੇਲੂ ਜੀਵਨ ਵਿਚ ਪੋਸ਼ਟਿਕ ਖੁਰਾਕ ਦੇ ਲਾਭਾਂ ਬਾਰੇ ਚਰਚਾ ਕੀਤੀ ਅਤੇ ਅੰਤ ਵਿਚ ਡਾ. ਰਜਿੰਦਰ ਕੌਰ ਨੇ ਸਿਖਿਆਰਥੀਆਂ ਨੂੰ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਨੂੰ ਇੱਕ ਕਿੱਤੇ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ। ਤਾਂ ਜੋ ਉਹ ਆਪਣੀ ਆਮਦਨ ਵਿਚ ਵਾਧਾ ਕਰ ਸਕਣ ਅਤੇ ਸਾਰੇ ਸਿੱਖਿਆਰਥੀਆਂ ਦਾ ਧੰਨਵਾਦ ਕੀਤਾ।