ਕੁਲਜੀਤ ਸਿੰਘ ਲੱਕੀ ਅਤੇ ਦਿਲਾਵਰ ਸਿੰਘ ਦਿੱਲੀ ਕੋਰ ਕਮੇਟੀ ਮੈਂਬਰ ਨਿਯੁਕਤ
ਕੁਲਜੀਤ ਸਿੰਘ ਲੱਕੀ ਅਤੇ ਦਿਲਾਵਰ ਸਿੰਘ ਦਿੱਲੀ ਕੋਰ ਕਮੇਟੀ ਮੈਂਬਰ ਨਿਯੁਕਤ
Publish Date: Fri, 20 Feb 2026 05:24 PM (IST)
Updated Date: Sat, 21 Feb 2026 04:07 AM (IST)

ਪੰਜਾਬੀ ਜਾਗਰਣ ਟੀਮ, ਨਵਾਂਸ਼ਹਿਰ/ਮਜਾਰੀ ਯੂਥ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਕੁਲਜੀਤ ਸਿੰਘ ਲੱਕੀ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਾਵਰ ਸਿੰਘ ਦਿੱਲੀ ਦੋਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਦਯੋਗ ਤੇ ਵਪਾਰ ਵਿੰਗ ਦੀ ਕੋਰ ਕਮੇਟੀ ਮੈਂਬਰ ਨਿਯੁਕਤ ਕਰਨ ਤੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ। ਇਸ ਨਿਯੁਕਤੀ ਤੇ ਕੁਲਜੀਤ ਸਿੰਘ ਲੱਕੀ ਅਤੇ ਦਿਲਾਵਰ ਸਿੰਘ ਦਿੱਲੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਧਰ ਦੋਹਾਂ ਆਗੂਆਂ ਦੀ ਨਿਯੁਕਤੀ ਤੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ, ਐੱਸਜੀਪੀਸੀ ਮੈਂਬਰ ਜਥੇ. ਗੁਰਬਖਸ਼ ਸਿੰਘ ਖ਼ਾਲਸਾ, ਕੌਂਸਲਸ ਪਰਮ ਸਿੰਘ ਖ਼ਾਲਸਾ, ਜਰਨੈਲ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਜੱਸੀ ਸਮੇਤ ਸੀਨੀਅਰ ਅਕਾਲੀ ਆਗੂ ਅਸ਼ੋਕ ਕੁਮਾਰ ਨਾਨੋਵਾਲ, ਜੋਗਿੰਦਰ ਸਿੰਘ ਅਟਵਾਲ, ਤਰਲੋਚਨ ਸਿੰਘ ਰੱਕੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਅਸ਼ੋਕ ਕੁਮਾਰ ਬਜਾੜ, ਹਨੀ ਟੌਂਸਾ, ਗੁਰਪ੍ਰੀਤ ਗੁੱਜਰ, ਸਤਨਾਮ ਸਿੰਘ ਰਾਜੂ ਮਾਜਰਾ, ਹਰੀਪਾਲ ਸਿੰਘ ਜਾਡਲੀ ਡਾਇਰੈਕਟਰ ਸ਼ੂਗਰ ਮਿੱਲ, ਯਾਦਵਿੰਦਰ, ਰਮਨ ਚੌਧਰੀ ਨੰਦ ਲਾਲ, ਮੋਹਣ ਸਿੰਘ ਟੱਪਰੀਆਂ ਰਾਣੇਵਾਲ, ਗੁਰਨਾਮ ਸਿੰਘ, ਅਜਮੇਰ ਸਿੰਘ ਭਾਰਾਪੁਰ, ਬਹਾਦਰ ਸਿੰਘ ਬਿਰਲ ਪੈਲੀ, ਹਜੂਰਾ ਸਿੰਘ ਪੈਲੀ, ਗੁਰਦੀਪ ਸਿੰਘ ਬਕਾਪਰ, ਅਵਤਾਰ ਸਿੰਘ ਭੋਲਾ, ਦਲਜੀਤ ਸਿੰਘ ਮਾਣੇਵਾਲ, ਬੂਟਾ ਸਿੰਘ ਮੰਢਿਆਣੀ, ਲਾਡੀ ਫਿਰਨੀ ਮਜਾਰਾ, ਹਰਨੇਕ ਸਿੰਘ ਪੈਲੀ, ਹਰਨੇਕ ਸਿੰਘ ਥਿਆੜਾ, ਹਰਭਜਨ ਸਿੰਘ, ਰਣਵੀਰ ਸਿੰਘ ਭੱਟੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ।