ਕ੍ਰਿਤਿਕਾ ਚੌਧਰੀ ਬਣੀ ਆਈਏਐੱਸ
ਕ੍ਰਿਤਿਕਾ ਚੌਧਰੀ ਬਣੀ ਆਈਏਐੱਸ
Publish Date: Sat, 07 Mar 2026 04:46 PM (IST)
Updated Date: Sun, 08 Mar 2026 04:04 AM (IST)
ਕਰੀਮਪੁਰ ਧਿਆਨੀ ਬਜਾੜ ਪਰਿਵਾਰ ਦੀ ਹੋਣਹਾਰ ਬੇਟੀ ਨੇ ਕੀਤਾ ਨਾਂਅ ਰੌਸ਼ਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਪਿੰਡ ਕਰੀਮਪੁਰ ਧਿਆਨੀ ਦੇ ਬਜਾੜ ਪਰਿਵਾਰ ਦੀ ਹੋਣਹਾਰ ਬੇਟੀ ਕ੍ਰਿਤਿਕਾ ਚੌਧਰੀ ਨੂੰ ਆਪਣੀ ਸਖ਼ਤ ਮਿਹਨਤ ਦੇ ਬਲਬੂਤੇ ਯੂਪੀਐਸਈ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕੀਤੇ ਜਾਣ ਨਾਲ ਆਈਏਐਸ ਅਧਿਕਾਰੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਜਿਸ ਦੀ ਇਸ ਉਪਲਬਧੀ ਨਾਲ ਪਰਿਵਾਰ ਅਤੇ ਇਲਾਕੇ ਵਿਚ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕ੍ਰਿਤਿਕਾ ਚੌਧਰੀ ਦੇ ਪਿਤਾ ਰਾਜੀਵ ਕੁਮਾਰ ਬਜਾੜ ਕਰੀਮਪੁਰ ਧਿਆਨੀ ਜਿਹੜੇ ਕਿ ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਜਿਲ੍ਹਾ ਮੋਹਾਲੀ ਵਿਖੇ ਆਪਣੀਆ ਸੇਵਾਵਾਂ ਨਿਭਾ ਰਹੇ ਹਨ। ਕ੍ਰਿਤਿਕਾ ਚੌਧਰੀ ਦੇ ਇਸ ਮੁਕਾਮ ਤੇ ਪੁੱਜਣ ਤੇ ਇਲਾਕੇ ਦੇ ਲੋਕਾਂ ਵੱਲੋਂ ਉਸ ਦੇ ਚਾਚਾ ਡਾ. ਸੁਭਾਸ਼ ਬਜਾੜ ਅਤੇ ਪਰਿਵਾਰਿਕ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ। ਜ਼ਿਕਰਯੋਗ ਹੈ ਕਿ ਇਹ ਬਲਾਚੌਰ ਤਹਿਸੀਲ ਤੋਂ ਆਈਏਐੱਸ ਰੈਂਕ ਪ੍ਰਾਪਤ ਕਰਨ ਵਾਲੀ ਪਹਿਲੀ ਲੜਕੀ ਹੈ ਕ੍ਰਿਤਿਕਾ ਚੌਧਰੀ ਦੇ ਪਿਤਾ ਇੱਕ ਇਮਾਨਦਾਰ ਤੇ ਦ੍ਰਿੜਤਾ ਵਾਲੇ ਪੁਲਿਸ ਅਫਸਰ ਹਨ। ਆਈਏਐੱਸ ਅਧਿਕਾਰੀ, ਆਪਣੇ ਪਿਤਾ, ਇੰਸਪੈਕਟਰ ਰਾਜੀਵ ਬਜਾਜ ਦੇ ਨਾਲ ਹੈ, ਜਿਨ੍ਹਾਂ ਕੋਲ ਨਿਮਰਤਾ ਅਤੇ ਸਮਾਜ-ਸੇਵਾ ਦੀ ਉੱਚ ਭਾਵਨਾ ਹੈ। ਇੱਕ ਮੱਧ ਵਰਗੀ ਪੇਂਡੂ ਪਿਛੋਕੜ ਵਾਲੀ ਕੁੜੀ ਦੀ ਇਹ ਸ਼ਾਨਦਾਰ ਪ੍ਰਾਪਤੀ ਦੂਜੀਆਂ ਕੁੜੀਆਂ ਲਈ ਇੱਕ ਵੱਡੀ ਪ੍ਰੇਰਨਾ ਵੀ ਹੈ।