ਹੋਲਾ ਮਹੱਲਾ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ
ਹੋਲਾ ਮਹੱਲਾ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ
Publish Date: Thu, 05 Mar 2026 05:29 PM (IST)
Updated Date: Fri, 06 Mar 2026 04:03 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਹੋਲਾ ਮਹੱਲਾ ਦੇ ਸੰਬੰਧ ਵਿਚ ਪਿੰਡ ਰੈਲਮਾਜਰਾ ਵਿਖੇ ਪਿਛਲੇ ਦਿਨਾਂ ਤੋਂ ਅਟੁੱਟ ਲੰਗਰ ਚੱਲ ਰਹੇ ਹਨ। ਪ੍ਰਧਾਨ ਕਸ਼ਮੀਰ ਸਿੰਘ ਬਾਜਵਾ ਨੇ ਦੱਸਿਆ ਕਿ ਪਿੰਡ ਰੈਲ ਮਾਜਰਾ ਦੀ ਸਮੂਹ ਪਿੰਡ ਵਾਸੀ ਸੰਗਤਾਂ ਵੱਲੋਂ ਹੋਲਾ ਮਹੱਲਾ ਦੇ ਸੰਬੰਧ ਵਿਚ ਨੈਸ਼ਨਲ ਹਾਈਵੇ ਤੇ ਬੱਸ ਅੱਡਾ ਵਿਖੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਚਾਹ-ਪਕੌੜਿਆਂ ਅਤੇ ਪ੍ਰਸ਼ਾਦਿਆਂ ਦੇ ਲੰਗਰ ਨਿਰੰਤਰ ਚੱਲ ਰਹੇ ਹਨ ਅਤੇ ਸੇਵਾਦਾਰ ਸ਼ਰਧਾ ਪੂਰਵਕ ਲੰਗਰ ਵਿਚ ਸੇਵਾ ਕਰ ਰਹੇ। ਉਨ੍ਹਾਂ ਦੱਸਿਆ ਪਿੰਡ ਤੇ ਇਲਾਕੇ ਦੀਆਂ ਬੀਬੀਆਂ ਵੱਲੋਂ ਸ਼ਰਧਾ ਭਾਵਨਾ ਨਾਲ ਲੰਗਰ ਤਿਆਰ ਕਰਨ ਦੀ ਤੇ ਜੂਠੇ ਬਰਤਨ ਸਾਫ਼ ਕਰਨ ਦੀ ਨਿਸ਼ਕਾਮ ਸੇਵਾ ਕੀਤੀ। ਉਨ੍ਹਾਂ ਦੱਸਿਆ ਕਿ ਹਾਈਵੇ ਤੇ ਟਰੈਫਿਕ ਨੂੰ ਕੰਟਰੋਲ ਕਰਨ ਲਈ ਨੌਜਵਾਨਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਤਾਂ ਜੋ ਆਉਣ-ਜਾਣ ਵਾਲੀਆਂ ਸੰਗਤਾਂ ਨੂੰ ਪਰੇਸ਼ਾਨੀ ਨਾ ਹੋਵੇ। ਇਸ ਮੌਕੇ ਸੁੱਚਾ ਸਿੰਘ, ਸੰਤੋਖ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ, ਹਰਦੀਪ ਸਿੰਘ, ਸਵਰਨ ਸਿੰਘ ਸਰਪੰਚ, ਸਿਕੰਦਰ ਸਿੰਘ, ਸੰਦੀਪ ਬਾਜਵਾ, ਲਾਡੀ ਬਾਜਵਾ, ਧਰਮਿੰਦਰ ਬਾਜਵਾ, ਦਵਿੰਦਰ ਭੁੱਲਰ, ਚੰਨੀ ਬਾਜਵਾ ਤੇ ਹੋਰ ਹਾਜ਼ਰ