ਕਿਰਪਾਲ ਸਾਗਰ ਅਕੈਡਮੀ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
ਕਿਰਪਾਲ ਸਾਗਰ ਅਕੈਡਮੀ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Thu, 16 Apr 2026 05:54 PM (IST)
Updated Date: Fri, 17 Apr 2026 04:12 AM (IST)

16ਐਨਐਸਆਰ36ਪੀ ਕਿਰਪਾਲ ਸਾਗਰ ਅਕੈਡਮੀ ਦੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕਿਰਪਾਲ ਸਾਗਰ ਅਕੈਡਮੀ ਨੇ ਸੀਬੀਐੱਸਈ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਾਲ 2026 ਦੀਆਂ ਸੀਬੀਐੱਸਸੀ ਪ੍ਰੀਖਿਆ ’ਚ ਬੈਠੇ ਸਾਰੇ 32 ਵਿਦਿਆਰਥੀ ਪਹਿਲੇ ਯਤਨ ’ਚ ਹੀ ਸਫਲ ਹੋਏ ਹਨ। ਚੇਅਰਮੈਨ ਡਾ. ਕਰਮਜੀਤ ਸਿੰਘ ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ 32 ਵਿਦਿਆਰਥੀ ਕਿਰਪਾਲ ਸਾਗਰ ਅਕੈਡਮੀ ਦੇ ਥੰਮ ਹਨ। ਅਪਾਰਗੁਨ ਨੇ 98 ਫ਼ੀਸਦੀ, ਅਦਿਤੀ ਰਾਣਾ ਨੇ 95.83, ਨਵਪ੍ਰੀਤ ਕੌਰ ਨੇ 89.33, ਸਟੈਨਜ਼ਿਨ ਚੇਮਤ ਨੇ 78.83, ਸਵਰਿਤ ਸ਼ਰਮਾ ਨੇ 77.5 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਵਿਸ਼ੇ ਅਨੁਸਾਰ ਟਾਪਰਾਂ ਚ ਅੰਗਰੇਜ਼ੀ ਵਿਚ ਅਦਿਤੀ ਰਾਣਾ ਨੇ 99 ਫ਼ੀਸਦੀ, ਪੰਜਾਬੀ ਚ ਅਦਿਤੀ ਰਾਣਾ ਨੇ 100 ਫ਼ੀਸਦੀ, ਗਣਿਤ ਚ ਅਪਾਰਗੁਨ ਨੇ 97, ਸਾਇੰਸ ਚ ਅਪਾਰਗੁਨ ਨੇ 99, ਸਮਾਜਿਕ ਵਿਗਿਆਨ ਚ ਅਪਾਰਗੁਨ ਨੇ 98, ਸਮਾਜਿਕ ਵਿਗਿਆਨ ਚ ਅਦਿਤੀ ਰਾਣਾ ਨੇ 98, ਹਿੰਦੀ ਚ ਅਦਿਤੀ ਰਾਣਾ 97, ਆਰਟੀਫੀਸ਼ੀਅਲ ਇੰਟੈਲੀਜੈਂਸ ਚ ਅਪਾਰਗੁਨ ਨੇ 97 ਫ਼ੀਸਦੀ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਅਦਿਤੀ ਰਾਣਾ ਨੇ ਪੰਜਾਬੀ ਚ 100‘ਚੋਂ 100 ਅੰਕ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅਪਾਰਗੁਨ ਅਤੇ ਅਦਿਤੀ ਰਾਣਾ ਨੇ ਕਈ ਵਿਸ਼ਿਆਂ ਚ ਸਿਖਰਲਾ ਸਥਾਨ ਹਾਸਲ ਕੀਤਾ। ਪ੍ਰਿੰ. ਗੁਰਜੀਤ ਸਿੰਘ ਨੇ ਆਏ ਮਾਪਿਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਠਿਆਈ ਖੁਆਈ।