ਕੇਜਰੀਵਾਲ ਤੇ ਸਿਸੋਦੀਆ ਦਾ ਬਰੀ ਹੋਣਾ ਇਮਾਨਦਾਰੀ ਦੀ ਜਿੱਤ : ਪਾਠਕ
ਕੇਜਰੀਵਾਲ ਤੇ ਸਿਸੋਦੀਆ ਦਾ ਬਰੀ ਹੋਣਾ ਇਮਾਨਦਾਰੀ ਦੀ ਜਿੱਤ-ਪਾਠਕ
Publish Date: Sun, 01 Mar 2026 06:52 PM (IST)
Updated Date: Mon, 02 Mar 2026 04:11 AM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦਾ ਬਰੀ ਹੋਣਾ ਸੱਚਾਈ, ਇਮਾਨਦਾਰੀ ਦੀ ਜਿੱਤ ਹੈ। ਇਹ ਪ੍ਰਗਟਾਵਾ ਹਲਕਾ ਇੰਚਾਰਜ ਨਵਾਂਸ਼ਹਿਰ ਲਲਿਤ ਮੋਹਨ ਪਾਠਕ ਨੇ ਕੀਤਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੇ ਸਾਫ਼-ਸੁਥਰੀ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰਾਂ ਨੂੰ ਹਮੇਸ਼ਾ ਸਾਜਿਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਅਖੀਰ ਸੱਚ ਦਾ ਸੂਰਜ ਬੱਦਲਾ ਨੂੰ ਚੀਰ ਕੇ ਬਾਹਰ ਨਿਕਲਦਾ ਹੀ ਹੈ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਨੇ ਦਿੱਲੀ ਦੀ ਸਿੱਖਿਆ ਕ੍ਰਾਂਤੀ ਨਾਲ ਇਹ ਸਾਬਤ ਕੀਤਾ ਕਿ ਜੇ ਨੀਅਤ ਸਾਫ਼ ਹੋਵੇ। ਤਾਂ ਸਰਕਾਰੀ ਸਕੂਲ ਵੀ ਵਿਸ਼ਵ ਪੱਧਰ ਦੇ ਬਣ ਸਕਦੇ ਹਨ। ਉਨ੍ਹਾਂ ਕਿਹਾ।ਕਿ ਕੇਜਰੀਵਾਲ ਤੇ ਸਿਸੋਦੀਆ ਨੂੰ ਬਰੀ ਕੀਤੇ ਜਾਣ ਦਾ ਫੈਸਲਾ ਸਿਰਫ਼ ਕਾਨੂੰਨੀ ਰਾਹਤ ਹੀ ਨਹੀਂ, ਸਗੋਂ ਉਨ੍ਹਾਂ ਲੱਖਾਂ ਲੋਕਾਂ ਦੇ ਵਿਸ਼ਵਾਸ ਦੀ ਪੁਸ਼ਟੀ ਹੈ। ਜੋ ਮੰਨਦੇ ਹਨ ਕਿ ਝੂਠ ਦੀ ਉਮਰ ਛੋਟੀ ਹੁੰਦੀ ਹੈ ਪਰ ਸੱਚ ਅਟੱਲ ਅਤੇ ਅਮਰ ਹੁੰਦਾ ਹੈ। ਉਨ੍ਹਾਂ ਕਿਹਾ ਇਹ ਫ਼ੈਸਲਾ ਸੁਨੇਹਾ ਦਿੰਦਾ ਹੈ ਕਿ ਇਮਾਨਦਾਰ ਸੋਚ ਨੂੰ ਦਬਾਇਆ ਨਹੀਂ ਜਾ ਸਕਦਾ।ਅਤੇ ਅੰਤ ਵਿਚ ਜਿੱਤ ਸੱਚ ਦੀ ਹੀ ਹੁੰਦੀ ਹੈ।