ਕੇਸੀ ਪਬਲਿਕ ਸਕੂਲ ਦਾ 10ਵੀਂ ਦਾ ਨਤੀਜਾ ਸ਼ਾਨਦਾਰ
ਕੇਸੀ ਪਬਲਿਕ ਸਕੂਲ ਦਾ 10ਵੀਂ ਦਾ ਨਤੀਜਾ ਸ਼ਾਨਦਾਰ
Publish Date: Thu, 16 Apr 2026 04:24 PM (IST)
Updated Date: Fri, 17 Apr 2026 04:01 AM (IST)
16ਐਨਐਸਆਰ28ਪੀ ਕੇਸੀ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕੇਸੀ ਪਬਲਿਕ ਸਕੂਲ ਦਾ ਸੀਬੀਐੱਸਈ ਨਵੀਂ ਦਿੱਲੀ ਵੱਲੋਂ ਐਲਾਨਿਆ ਗਿਆ ਸੈਸ਼ਨ 2025-26 ਦਾ 10ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਹੈ।।ਸਕੂਲ ਦੇ ਸੀਈਓ ਗੱਰੁਪ ਕੈਪਟਨ ਅਸ਼ਵਨੀ ਦੱਤਾ ਤੇ ਪ੍ਰਿੰ. ਰੰਜਨਾ ਖੰਨਾ ਨੇ ਦੱਸਿਆ ਕਿ ਦਸਵੀਂ ਕਲਾਸ ਦੀ ਪ੍ਰੀਖਿਆ ਵਿਚ ਸਕੂਲ ਦੇ 66 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਜਿਸ ਵਿਚੋਂ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਪੁਨੀਤ ਲੋਈ ਨੇ ਕੁੱਲ 500 ਅੰਕਾਂ ਚੋਂ 462 ਅੰਕ (92.4 ਫ਼ੀਸਦੀ) ਪ੍ਰਾਪਤ ਕਰਕੇ ਸਕੂਲ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਗਗਨਦੀਪ ਕੌਰ ਅਤੇ ਪ੍ਰੀਤ ਸਿੰਘ ਸੰਘਾ ਨੇ ਸਾਂਝੇ ਤੌਰ ਤੇ 460 ਅੰਕ (92 ਫ਼ੀਸਦੀ) ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਕ੍ਰਿਤਿਕਾ ਨੇ 443 ਅੰਕ (89 ਫ਼ੀਸਦੀ) ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਸੀਈਓ ਅਸ਼ਵਨੀ ਦੱਤਾ, ਪ੍ਰਿੰ. ਰੰਜਨਾ ਖੰਨਾ, ਹੈੱਡ ਮਾਸਟਰ ਗੁਰਪ੍ਰੀਤ ਸਿੰਘ, ਰਵੀਨਾ, ਹਰਦੀਪ ਸਿੰਘ ਸੰਧੂ, ਰਾਜੀਵ ਘਈ, ਹਿਨਾ ਖੰਨਾ, ਸੁਨੈਨਾ ਖੰਨਾ, ਕੁਸੁਮ, ਮੀਨੂੰ ਕੰਡਾ, ਮੋਨਿਕਾ ਸ਼ਰਮਾ ਅਤੇ ਸਕੂਲ ਸਟਾਫ਼ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।