ਕੇਸੀ ਕਾਲਜ ਦੇ ਵਿਦਿਆਰਥੀਆਂ ਨੂੰ ਬੰਬੂਕਾਟ-2 ਫ਼ਿਲਮ ਦਿਖਾਈ
ਕੇਸੀ ਕਾਲਜ ਦੇ ਵਿਦਿਆਰਥੀਆਂ ਨੂੰ ਬੰਬੂਕਾਟ-2 ਫ਼ਿਲਮ ਦਿਖਾਈ
Publish Date: Sun, 01 Mar 2026 06:55 PM (IST)
Updated Date: Mon, 02 Mar 2026 04:11 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਲਗਭਗ 50 ਵਿਦਿਆਰਥੀਆਂ ਨੂੰ ਸਤਲੁਜ ਸਿਨੇਮਾ ਵਿਖੇ ਮੈਨੇਜਮੈਂਟ ਕਮੇਟੀ ਵੱਲੋਂ ਨਵੀਂ ਰਿਲੀਜ਼ ਹੋਈ ਪੰਜਾਬੀ ਫਿਲਮ ਬੰਬੂਕਾਟ-2 ਦਿਖਾਈ ਗਈ। ਵਿਦਿਆਰਥੀਆਂ ਨੂੰ ਫ਼ਿਲਮ ਵੇਖਣ ਲਈ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਕਾਲਜ ਤੋਂ ਵਿਦਾ ਕੀਤਾ, ਉਨ੍ਹਾਂ ਨਾਲ ਮੈਨੇਜਮੈਂਟ ਕਾਲਜ ਇੰਚਾਰਜ ਪ੍ਰਭਜੋਤ ਕੌਰ ਅਤੇ ਐੱਮਟੀਓ ਨੀਰਜ ਸ਼ਰਮਾ ਵੀ ਸਨ। ਵਿਦਿਆਰਥੀਆਂ ਦੇ ਨਾਲ ਐੱਸਏਓ ਇੰਜ. ਆਰਕੇ ਮੂੰਮ, ਵਰਸ਼ਾ, ਗੁਰਦੀਪ ਕੌਰ ਅਤੇ ਵਿਪਨ ਕੁਮਾਰ ਵੀ ਗਏ। ਡਾ. ਅਵਤਾਰ ਚੰਦ ਰਾਣਾ ਨੇ ਦੱਸਿਆ ਕਿ ਇੰਜੀਨੀਅਰਿੰਗ ਵਿਭਾਗ ਅਤੇ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੇ ਇਸ ਫਿਲਮ ਤੋਂ ਸਿੱਖਿਆ ਕਿ ਵਾਰ-ਵਾਰ ਅਸਫਲਤਾਵਾਂ ਤੋਂ ਬਾਅਦ ਵੀ ਹਾਰ ਨਹੀਂ ਮੰਨਣੀ ਚਾਹੀਦੀ। ਵਾਰ-ਵਾਰ ਦੀ ਕੀਤੀ ਕੋਸ਼ਿਸ਼ ਸਿਰਫ਼ ਸਫਲਤਾ ਵੱਲ ਲੈ ਹੀ ਨਹੀਂ ਲੈ ਕੇ ਜਾਂਦੀ ਸਗੋਂ ਪੂਰੀ ਦੁਨੀਆ ਉਨ੍ਹਾਂ ਨੂੰ ਸਫਲ ਹੋਣ ਤੇ ਸਲਾਮ ਵੀ ਕਰਦੀ ਹੈ। ਇਹ ਹਾਸੋਹੀਣੀ ਅਤੇ ਭਾਵਨਾਤਮਕ ਤੌਰ ਤੇ ਭਰੀ ਫਿਲਮ ਵਾਰ-ਵਾਰ ਸਾਡੇ ਚ ਸਵੈ-ਵਿਸ਼ਵਾਸ ਅਤੇ ਸਵੈ-ਨਿਰਭਰਤਾ ਪੈਦਾ ਕਰਦੀ ਹੈ ਤੇ ਸਾਨੂੰ ਰਿਸ਼ਤਿਆਂ ਦੀ ਕਦਰ ਕਰਨ ਲਈ ਪ੍ਰੇਰਿਤ ਕਰਦੀ ਹੈ।