ਕਸ਼ਿਸ਼ ਦੂਬੇ ਪੋਸਟਰ ਮੁਕਾਬਲੇ ’ਚ ਤੀਜੇ ਸਥਾਨ ’ਤੇ
ਕਸ਼ਿਸ਼ ਦੂਬੇ ਨੇ ਪੋਸਟਰ ਮੁਕਾਬਲੇ 'ਚ ਤੀਜੇ ਸਥਾਨ 'ਤੇ
Publish Date: Tue, 10 Mar 2026 05:03 PM (IST)
Updated Date: Wed, 11 Mar 2026 04:04 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਐੱਮਐੱਸਸੀ ਮੈਡੀਕਲ ਮਾਈਕ੍ਰੋਬਾਇਓਲੋਜੀ ਦੀ ਵਿਦਿਆਰਥਣ ਕਸ਼ਿਸ਼ ਦੂਬੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਈ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਚ ਹੋਏ ਪੋਸਟਰ ਮੁਕਾਬਲੇ ਚੋਂ ਤੀਜਾ ਸਥਾਨ ਹਾਸਿਲ ਕੀਤਾ। ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਕਸ਼ਿਸ਼ ਦੂਬੇ ਦਾ ਸਨਮਾਨ ਕਰਦੇ ਹੋਏ ਉਸ ਦੇ ਮਾਪਿਆਂ ਅਤੇ ਕਾਲਜ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ। ਰਾਜਦੀਪ ਥਿੰਦਵਾਰ ਵਾਈਸ ਪ੍ਰਿੰਸੀਪਲ ਨੇ ਦੱਸਿਆ ਕਿ ਇੰਟਰਨੈਸ਼ਨਲ ਪੱਧਰ ਦੀ ਇਹ ਕਾਨਫਰੰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਆਯੋਜਿਤ ਹੋਈ ਸੀ। ਜਿਸ ਵਿਚ ਖੋਜਕਰਤਾਵਾਂ, ਅਧਿਆਪਕਾਂ ਅਤੇ ਵੱਖ-ਵੱਖ ਪੈਰਾ ਮੈਡੀਕਲ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਮਾਈਕ੍ਰੋਬਾਇਓਲੋਜੀ ਤੇ ਥੈਰੇਪੀਓਟਿਕਸ ਖੇਤਰ ਵਿਚ ਵਿਸ਼ਵ ਪੱਧਰ ਤੇ ਹੋਈਆਂ ਨਵੀਆਂ ਖੋਜਾਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਜਗਜੀਤ ਸਿੰਘ ਸੋਢੀ, ਮਹਿੰਦਰਪਾਲ ਸਿੰਘ, ਪਿਯੂਸ਼ੀ ਯਾਦਵ, ਡਾ. ਰਾਹੁਲ ਵਰਮੂਟਾ, ਰਮਨ ਕੁਮਾਰ, ਇੰਦੂ ਬਾਲਾ ਹਾਜ਼ਰ ਸਨ।