ਕਾਨੂੰਨਗੋ ਪਲਵਿੰਦਰ ਸਿੰਘ ਸੂਦ ਹੋਏ ਸੇਵਾਮੁਕਤ
ਕਾਨੂੰਗੋ ਪਲਵਿੰਦਰ ਸਿੰਘ ਸੂਦ ਨੂੰ ਸੇਵਾਮੁਕਤੀ ਤੇ ਕੀਤਾ ਸਨਮਾਨਿਤ
Publish Date: Mon, 02 Mar 2026 04:04 PM (IST)
Updated Date: Tue, 03 Mar 2026 04:00 AM (IST)
ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ :ਕਾਨੂੰਗੋ ਪਲਵਿੰਦਰ ਸਿੰਘ ਸੂਦ ਕੈਸ਼ੀਅਰ ਦੀ ਰੈਵੀਨਿਉ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਸੇਵਾਮੁਕਤੀ ਪਾਰਟੀ ਕਰਵਾਈ ਗਈ। ਜਿਸ ਵਿਚ ਉਨ੍ਹਾਂ ਦੀ ਪਤਨੀ ਰਾਜਿੰਦਰ ਕੁਮਾਰੀ ਅਤੇ ਸਮੂਹ ਪਰਿਵਾਰਿਕ ਮੈਂਬਰਾਂ ਸਮੇਤ ਪ੍ਰਧਾਨਗੀ ਮੰਡਲ ਵਿਚ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਨਵਾਂਸ਼ਹਿਰ ਵਿਧਾਇਕ ਨਛੱਤਰ ਪਾਲ, ਹਰਵੀਰ ਸਿੰਘ ਢੀਂਡਸਾ ਪ੍ਰਧਾਨ ਦੀ ਰੈਵੀਨਿਉ ਕਾਨੂੰਨਗੋ ਐਸੋਸੀਏਸ਼ਨ ਪੰਜਾਬ, ਉਂਕਾਰ ਸਿੰਘ ਨਾਇਬ ਤਹਿਸੀਲਦਾਰ ਜ਼ਿਲ੍ਹਾ ਪ੍ਰਧਾਨ ਦੀ ਰੈਵੀਨਿਉ ਕਾਨੂੰਨਗੋ ਐਸੋਸੀਏਸ਼ਨ, ਹਰਜਿੰਦਰ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਦੀ ਰੈਵੀਨਿਉ ਪਟਵਾਰ ਯੂਨੀਅਨ, ਮਨਿੰਦਰ ਸਿੰਘ ਤਹਿਸੀਲਦਾਰ ਨਵਾਂਸ਼ਹਿਰ, ਜਸਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਨੇ ਸ਼ਿਰਕਤ ਕੀਤੀ ਅਤੇ ਕਾਨੂੰਗੋ ਪਲਵਿੰਦਰ ਸਿੰਘ ਦੇ ਸੇਵਾ ਮੁਕਤ ਜੀਵਨ ਦੇ ਮੰਗਲਮਈ ਹੋਣ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸਰਬਜੀਤ ਸਿੰਘ ਜਾਫਰਪੁਰ ਜ਼ਿਲ੍ਹਾ ਪ੍ਰਧਾਨ ਬਸਪਾ, ਐਮਸੀ ਗੁਰਮੁੱਖ ਸਿੰਘ ਨੋਰਦ ਸਮੇਤ ਹੋਰ ਸੱਜਣ, ਮਿੱਤਰ, ਰਿਸ਼ਤੇਦਾਰ, ਪਟਵਾਰੀ, ਕਾਨੂੰਗੋ ਆਦਿ ਹਾਜ਼ਰ ਸਨ।