ਕੰਦੋਲਾ ਪਰਿਵਾਰ ਵੱਲੋਂ ਹਸਪਤਾਲ ਲਈ ਰਾਸ਼ੀ ਭੇਂਟ
ਕੰਦੋਲਾ ਪਰਿਵਾਰ ਵੱਲੋਂ ਹਸਪਤਾਲ ਲਈ ਰਾਸ਼ੀ ਭੇਂਟ
Publish Date: Tue, 17 Mar 2026 03:02 PM (IST)
Updated Date: Wed, 18 Mar 2026 04:01 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸ੍ਰੀ ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਟਰੱਸਟ ਪੱਟੀ ਮਸੰਦਾਂ ਬੰਗਾ ਵਿਖੇ ਐੱਨਆਰਆਈ ਯੂਕੇ ਨਿਵਾਸੀ ਗੁਰਦੇਵ ਸਿੰਘ ਕੰਦੋਲਾ ਤੇ ਪਰਮਜੀਤ ਕੌਰ ਕੰਦੋਲਾ ਅਤੇ ਨੂੰਹ ਹਰਦੀਪ ਕੌਰ ਪਿੰਡ ਹੱਪੋਵਾਲ ਨੇ ਆਪਣੇ ਪੁੱਤਰ ਸਤਵੀਰ ਸਿੰਘ ਕੰਦੋਲਾ ਦੀ ਯਾਦ ਵਿਚ ਹਸਪਤਾਲ ਨੂੰ 10 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ। ਇਸੇ ਤਰ੍ਹਾਂ ਬਲਵੰਤ ਸਿੰਘ ਹੇੜੀਆਂ ਅਤੇ ਸੁਖਵਿੰਦਰ ਕੌਰ ਹੇੜੀਆਂ ਨੇ ਆਪਣੇ ਪੁੱਤਰ ਦੀ ਯਾਦ ਵਿਚ ਹਸਪਤਾਲ ਨੂੰ 10 ਹਜ਼ਾਰ ਦੀ ਰਾਸ਼ੀ ਦਾਨ ਕੀਤੀ। ਤਾਂ ਜੋ ਇਸ ਰਾਸ਼ੀ ਦੀ ਵਰਤੋਂ ਲੋੜਵੰਦ ਮਰੀਜ਼ਾਂ ਦੇ ਇਲਾਜ ਵਿਚ ਖਰਚ ਕੀਤੀ ਜਾ ਸਕੇ। ਦਾਨੀਆਂ ਨੇ ਹਸਪਤਾਲ ਵਿਚ ਚੱਲ ਰਹੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ। ਹਸਪਤਾਲ ਦੇ ਟਰੱਸਟ ਵੱਲੋਂ ਦਾਨੀ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਟਰੱਸਟ ਦੇ ਪ੍ਰਧਾਨ ਅਮਰੀਕ ਸਿੰਘ ਮਾਨ, ਡਾ. ਸਤਵੰਤ ਸਿੰਘ ਪਾਬਲਾ, ਡਾ. ਰੀਆ, ਡਾ. ਨਵਨੀਤ ਕੰਵਲ, ਡਾ. ਮਨਿੰਦਰ ਕੌਰ, ਹੇਮਲਤਾ, ਰਾਧਾ ਰਾਣੀ, ਧਰਮਿੰਦਰ ਕੌਰ, ਹਰਜੀਤ ਕੌਰ, ਗੁਰਵਿੰਦਰ ਸਿੰਘ, ਸੋਹਣ ਸਿੰਘ ਹੀਉਂ ਸੈਕਟਰੀ ਹਾਜ਼ਰ ਸਨ।