ਜੰਗਲੀ ਜਾਨਵਰਾਂ ਵੱਲੋਂ ਫਸਲਾਂ ਦੇ ਉਜਾੜੇ ਕਾਰਨ ਕੰਢੀ ਕਿਸਾਨ ਹੋਏ ਪ੍ਰੇਸ਼ਾਨ
ਜੰਗਲੀ ਜਾਨਵਰਾਂ ਵੱਲੋਂ ਫਸਲਾਂ ਦੇ ਉਜਾੜੇ ਕਾਰਨ ਕੰਢੀ ਕਿਸਾਨ ਹੋਏ ਪ੍ਰੇਸ਼ਾਨ
Publish Date: Sat, 24 Jan 2026 07:08 PM (IST)
Updated Date: Sun, 25 Jan 2026 04:16 AM (IST)

ਕਿਸਾਨਾਂ ਨੂੰ ਖੇਤਾਂ ਵਿਚ ਬੈਠਣਾ ਪੈਂਦਾ ਆਪਣੀ ਫ਼ਸਲ ਦੀ ਰਾਖੀ ਅਮਨਦੀਪ ਬੂਥਗੜ੍ਹੀਆ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ ਭਾਵੇਂ ਦੇਸ਼ ਨੁੰ ਅਜ਼ਾਦ ਹੋਏ ਇੰਨੇ ਸਾਲ ਬੀਤ ਚੁੱਕੇ ਹਨ ਪਰ ਦੇਸ਼ ਨੂੰ ਅਜ਼ਾਦ ਹੋਣ ਤੋਂ ਬਾਅਦ ਵੀ ਸੂਬੇ ਅੰਦਰ ਬਣੀਆਂ ਸਰਕਾਰਾਂ ਨੇ ਭਲੇ ਹੀ ਜਮੀਂਦਾਰਾ ਤੇ ਕਿਸਾਨਾਂ ਨੂੰ ਵੱਖ-ਵੱਖ ਰੂਪਾਂ ਵਿਚ ਸਬਸਿਡੀਆਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ ਪ੍ਰੰਤੂ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਇਹ ਸਕੀਮਾਂ ਕੰਢੀ ਦੇ ਇਲਾਕੇ ਦੇ ਕਿਸਾਨਾਂ ਨੂੰ ਉਤਸ਼ਾਹਿਤ ਨਾ ਕਰ ਸਕੀਆਂ। ਕੰਢੀ ਇਲਾਕੇ ਵਿਚ ਅਵਾਰਾ ਪਸ਼ੂਆਂ ਤੇ ਹੋਰ ਜਾਨਵਰ ਜ਼ਿਆਦਾ ਹੋਣ ਕਾਰਨ ਕੰਢੀ ਦੇ ਕਿਸਾਨ ਅਵਾਰਾ ਪਸ਼ੂਆਂ ਦੇ ਉਜਾੜੇ ਤੋਂ ਪ੍ਰੇਸ਼ਾਨ ਹਨ। ਪਿਛਲੇ ਸਮੇਂ ਦੀ ਸਰਕਾਰ ਦੇ ਦੌਰਾਨ ਭਲੇ ਹੀ ਕਿਸਾਨਾਂ ਨੂੰ ਉਨ੍ਹਾਂ ਦੇ ਦੁਆਰਾ ਆਪਣੇ ਖੇਤਾਂ ਤੇ ਪਸ਼ੂਆਂ ਦੀ ਰੋਕਥਾਮ ਲਈ ਲਗਾਏ ਜਾਲ ਦੇ ਕੁਝ ਲੋਕਾਂ ਨੂੰ ਪੈਸੇ ਪ੍ਰਾਪਤ ਹੋਏ ਤੇ ਬਾਕੀ ਕਿਸਾਨਾਂ ਦੀਆਂ ਸਬਸਿਡੀਆਂ ਦੀਆਂ ਫਾਈਲ਼ਾ ਬਣ ਵਿਭਾਗ ਦੇ ਦਫ਼ਤਰ ਦਾ ਸ਼ਿੰਗਾਰ ਬਣੀਆਂ ਰਹਿ ਗਈਆਂ। ਇਨ੍ਹਾਂ ਸਰਕਾਰਾਂ ਦੀ ਅਣਦੇਖੀ ਤੇ ਜੰਗਲੀ ਜਾਨਵਰਾਂ ਦੇ ਉਜਾੜੇ ਕਾਰਨ ਅੱਜ ਕੰਢੀ ਦੇ ਖੇਤਾਂ ਦੀ ਅਬਾਦ ਜ਼ਮੀਨ ਬਿਨਾ ਫ਼ਸਲ ਬੰਜਰ ਬਣਦੀ ਜਾ ਰਹੀ ਹੈ। ਸਿਵਾਲਿਕ ਦੀਆਂ ਪਹਾੜੀਆ ਦੇ ਨਜ਼ਦੀਕ ਵਾਸੀਆਂ ਦਾ ਇਲਾਕਾ ਜਿੱਥੋਂ ਦੇ ਲੋਕਾਂ ਦਾ ਮੁੱਖ ਧੰਦਾ ਪਸ਼ੂ ਪਾਲਣ ਹੈ ਤੇ ਉਹ ਪਸੂਆਂ ਦਾ ਦੁੱਧ ਵੇਚ ਕੇ ਸ਼ਹਿਰਾਂ ਚ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਪ੍ਰੰਤੂ ਇਨ੍ਹਾਂ ਲੋਕਾਂ ਦੀ ਖੇਤੀ ਅੱਜ ਜੰਗਲੀ ਜਾਨਵਰਾਂ ਦੇ ਉਜਾੜੇ ਤੇ ਸਰਕਾਰ ਦੀ ਬੇਰੁਖੀ ਦੀ ਪੂਰੀ ਤਰ੍ਹਾਂ ਸ਼ਿਕਾਰ ਹੋ ਚੁੱਕੀ ਹੈ। ਪਿਛਲੇ ਕੁੱਝ ਕੁ ਸਾਲਾਂ ਤੋਂ ਇਲਾਕੇ ਵਿਚ ਜੰਗਲੀ ਜਾਨਵਰਾਂ ਦਾ ਜ਼ਿਆਦਾ ਉਜਾੜਾ ਹੋ ਜਾਣ ਦੇ ਕਾਰਨ ਖੇਤਾਂ ਵਿਚ ਲਗਾਤਾਰ ਫ਼ਸਲਾਂ ਨੂੰ ਖਰਾਬ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਕੰਢੀ ਇਲਾਕੇ ਦੇ ਗਰੀਬ ਕਿਸਾਨ ਇੱਕ ਦੋ ਕਨਾਲ਼ ਜ਼ਮੀਨ ਵਾਲੇ ਤੇ ਸਰਕਾਰੀ ਟਿਊਬਵੈਲ਼ਾਂ ਤੇ ਨਿਰਭਰ ਰਹਿਣ ਵਾਲੇ ਛੋਟੇ ਕਿਸਾਨਾਂ ਤੋਂ ਸਰਕਾਰੀ ਟਿਊਬਵੈਲਾਂ ਤੋਂ ਪਾਣੀ ਪ੍ਰਦਾਨ ਕਰਵਾਇਆ ਜਾ ਰਿਹਾ ਪਰ ਬਲਾਕ ਸੜੋਆ ਦੇ ਵਿਚ ਦਰਜਨ ਦੇ ਕਰੀਬ ਸਿੰਚਾਈ ਵਾਲੇ ਟਿਊਬਵੈਲਾਂ ਦੇ ਬੋਰ ਬੈਠ ਜਾਣ ਦੇ ਕਾਰਨ ਫ਼ਸਲ ਨੂੰ ਪਾਣੀ ਦੇਣ ਤੋਂ ਵੀ ਵਾਂਝੇ ਹਨ। ਜਿਸ ਕਾਰਨ ਪਿੰਡਾਂ ਵਿਚ ਲਗਾਏ ਨਵੇਂ ਟਿਊਬਵੈਲਾਂ ਦਾ ਸਮੇਂ ਸਿਰ ਨਾ ਚੱਲਣਾ ਵੀ ਕਿਸਾਨਾਂ ਦੇ ਲਈ ਮੁਸੀਬਤ ਬਣੀ ਹੋਈ ਹੈ। ਇਲਾਕੇ ਦੇ ਕਿਸਾਨਾਂ ਦੀ ਆਰਥਿਕ ਹਾਲਤ ਠੀਕ ਨਾ ਹੋਣ ਦੇ ਕਾਰਨ ਵੀ ਕੰਢੇਦਾਰ ਤਾਰ ਖਰੀਦ ਕਿ ਭਲੇ ਹੀ ਆਪਣੇ ਖੇਤਾਂ ਨੂੰ ਲਗਾਈ ਜਾ ਰਹੀ ਹੈ ਪਰ ਫਿਰ ਵੀ ਪਸ਼ੂਆਂ ਦੁਆਰਾ ਉਨ੍ਹਾਂ ਨੂੰ ਤੋੜ ਕੇ ਫ਼ਸਲ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਕਿਸਾਨਾਂ ਦੁਆਰਾ ਖੇਤਾਂ ਦੇ ਵਿਚ ਡਰਨੇ ਦੇ ਬੁੱਤ ਬਣਾ ਕੇ ਫਸਲਾਂ ਵਿਚ ਖੜੇ ਕੀਤੇ ਜਾ ਰਹੇ ਹਨ। ਜਿਸ ਨਾਲ ਅਵਾਰਾ ਪਸ਼ੂਆਂ ਨੂੰ ਰੋਕਿਆ ਜਾ ਸਕੇ। ਹਲਕੇ ਦੇ ਕਿਸਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਹਰ ਹਾੜੀ ਸਾਉਣੀ ਫ਼ਸਲ ਦੀ ਰਾਖੀ ਦੇ ਲਈ ਆਪਣੇ ਘਰ ਦੇ ਕੰਮ ਕਾਰ ਛੱਡ ਕੇ ਪਸ਼ੂਆਂ ਦੀ ਰੋਕਥਾਮ ਲਈ ਖੇਤਾਂ ਦੀ ਰਾਖੀ ਕਰਨੀ ਪੈਂਦੀ ਹੈ। ਇਲਾਕੇ ਵਿਚ ਘੁੰਮ ਰਹੀਆਂ ਹਜ਼ਾਰਾਂ ਦੇ ਕਰੀਬ ਗਾਂਵਾਂ ਦੇ ਝੁੱਡ ਲੋਕਾਂ ਦੀ ਫ਼ਸਲ ਨੂੰ ਦਿਨ-ਰਾਤ ਬਰਬਾਦ ਕਰ ਦਿੰਦੇ ਹਨ। ਜਿਸ ਕਾਰਨ ਅਵਾਰਾ ਪਸ਼ੂਆਂ ਦੇ ਸੜਕਾਂ ਤੇ ਘੁੰਮਣ ਦੇ ਨਾਲ ਵੀ ਹਾਦਸੇ ਵਾਪਰਦੇ ਹਨ। ਸਰਕਾਰ ਨੂੰ ਕੰਢੀ ਦੇ ਇਲਾਕੇ ਅੰਦਰ ਡੁੱਬਦੀ ਕਿਸਾਨੀ ਨੂੰ ਬਚਾਉਣ ਲਈ ਤੇ ਲੋਕਾਂ ਦੀ ਮੰਗ ਅਨੁਸਾਰ ਇਨ੍ਹਾਂ ਜੰਗਲ਼ੀ ਜਾਨਵਰਾਂ ਤੇ ਅਵਾਰਾ ਗਾਵਾਂ ਦਾ ਜ਼ਰੂਰ ਪ੍ਰਬੰਧ ਕਰਕੇ ਇਨ੍ਹਾਂ ਨੂੰ ਕਿਸੇ ਗਊਸ਼ਾਲਾ ਵਿਚ ਛੱਡਿਆ ਜਾਵੇ ਅਤੇ ਸਰਕਾਰ ਦੇ ਹਲਕੇ ਦੇ ਲੋਕਾਂ ਨੂੰ ਕੰਢੇਦਾਰ ਤਾਰ ਜਾਂ ਜਾਲ ਦੀ ਬੰਦ ਹੋਈ ਮੁੜ ਤੋਂ ਸਬਸਿਡੀ ਦਿੱਤੀ ਜਾਵੇ। ਤਾਂ ਜੋ ਕਿਸਾਨ ਪੌਦਿਆਂ ਨੂੰ ਛੱਡ ਕਿ ਮੁੜ ਤੋਂ ਆਪਣੀ ਹਾੜੀ-ਸਾਉਣੀ ਫ਼ਸਲ ਦੀ ਖੇਤੀ ਨੂੰ ਸ਼ੁਰੂ ਕਰ ਸਕਣ।