ਕਾਰ ਦਾ ਸ਼ੀਸ਼ਾ ਤੋੜ ਕੇ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀé
ਸਾਹਿਬ ਢਾਬਾ ਵਿਖੇ ਖੜ੍ਹੀ ਥਾਰ ਕਾਰ ਦਾ ਸ਼ੀਸ਼ਾ ਤੋੜ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀé
Publish Date: Wed, 11 Mar 2026 06:28 PM (IST)
Updated Date: Thu, 12 Mar 2026 04:07 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਪਿੰਡ ਜੰਡੀ ਟੰਡੋਹ ਦੇ ਸਾਹਿਬ ਢਾਬਾ ਵਿਖੇ ਖਾਣਾ ਖਾਣ ਲਈ ਰੁਕੇ ਇੱਕ ਪਰਿਵਾਰ ਦੀ ਮਹਿੰਦਰਾ ਥਾਰ ਕਾਰ ਦਾ ਸ਼ੀਸ਼ਾ ਤੋੜ ਕੇ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ ਹੈ। ਪੁਲਿਸ ਨੇ ਮਹਿੰਦਰਾ ਥਾਰ ਦੇ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਲਿੰਦਰ ਸਿੰਘ ਵਾਸੀ ਖਰੜ ਮੂਲ ਵਾਸੀ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ 2 ਸਾਲਾ ਲੜਕੀ ਨਾਲ ਕਾਲੇ ਰੰਗ ਦੀ ਥਾਰ ਤੇ ਆਪਣੇ ਪਿੰਡ ਤੋਂ ਖਰੜ ਜਾ ਰਿਹਾ ਸੀ। ਦੁਪਹਿਰ ਕਰੀਬ 3:20 ਵਜੇ ਉਹ ਸਾਹਿਬ ਢਾਬਾ ਤੇ ਖਾਣਾ ਖਾਣ ਲਈ ਰੁਕੇ। ਜਦੋਂ ਉਹ ਕਰੀਬ 3:35 ਵਜੇ ਖਾਣਾ ਖਾ ਕੇ ਬਾਹਰ ਆਏ ਤਾਂ ਦੇਖਿਆ ਕਿ ਕਾਰ ਦੀ ਡਰਾਈਵਰ ਸਾਈਡ ਦੀ ਪਿਛਲੀ ਤਾਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਪੀੜਤ ਅਨੁਸਾਰ ਕਾਰ ਦੀ ਪਿਛਲੀ ਸੀਟ ਤੇ ਪਿਆ ਉਸ ਦੀ ਪਤਨੀ ਦਾ ਪਰਸ ਗਾਇਬ ਸੀ। ਜਿਸ ਵਿਚ ਸੋਨੇ ਦੀ ਚੈਨ, ਇੱਕ ਸੋਨੇ ਦਾ ਕੜਾ, ਅਤੇ 5 ਸੋਨੇ ਦੀਆਂ ਮੁੰਦਰੀਆਂ। ਇੱਕ ਸੋਨੇ ਦਾ ਕਿੱਟੀ ਸੈੱਟ, ਨੱਥ ਅਤੇ ਬੱਚੀ ਦੇ ਸੋਨੇ ਦੇ ਝੁੰਮਕੇ,।ਚਾਂਦੀ ਦੀਆਂ ਝਾਂਜਰਾਂ ਦੇ 6 ਜੋੜੇ, ਚਾਂਦੀ ਦੀਆਂ ਪੇੜੀਆਂ, ਚਾਂਦੀ ਦਾ ਲਾਕਟ ਅਤੇ 4 ਜੋੜੇ ਚਾਂਦੀ ਦੇ ਕੰਗਣ। 3000 ਰੁਪਏ ਨਕਦੀ ਸ਼ਾਮਲ ਸੀ। ਸੂਚਨਾ ਮਿਲਦੇ ਹੀ ਪੁਲਿਸ ਥਾਣਾ ਕਾਠਗੜ੍ਹ ਦੇ ਏਐੱਸਆਈ ਮਨੋਜ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। ਪੁਲਿਸ ਵੱਲੋਂ ਅਣਪਛਾਤੇ ਚੋਰਾਂ ਖ਼ਿਲਾਫ਼ ਧਾਰਾ 305, 324 ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।