ਜਥੇ. ਹਜ਼ੂਰਾ ਸਿੰਘ ਪੈਲੀ ਐੱਸਸੀ ਵਿੰਗ ਦੇ ਜਨ. ਸਕੱਤਰ ਬਣੇ
ਜਥੇ. ਹਜੂਰਾ ਸਿੰਘ ਪੈਲੀ ਐੱਸਸੀ ਵਿੰਗ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ
Publish Date: Sun, 15 Mar 2026 04:35 PM (IST)
Updated Date: Mon, 16 Mar 2026 04:04 AM (IST)

ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਤੇ ਸਰਗਰਮ ਆਗੂ ਜਥੇਦਾਰ ਹਜ਼ੂਰਾ ਸਿੰਘ ਪੈਲੀ ਦੀ ਪਾਰਟੀ ਪ੍ਰਤੀ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਬਦਲੇ ਉਨ੍ਹਾਂ ਨੂੰ ਐਸਸੀ ਵਿੰਗ ਪੰਜਾਬ ਦਾ ਜਨ. ਸਕੱਤਰ ਨਿਯੁਕਤ ਕੀਤਾ, ਜਿਸ ਨਾਲ ਅਕਾਲੀ ਸਫਾ ਵਿਚ ਖੁਸ਼ੀ ਦੀ ਲਹਿਰ ਦੌੜ ਗਈ।।ਜਥੇ. ਹਜੂਰਾ ਸਿੰਘ ਪੈਲੀ ਇੱਕ ਮਿਹਨਤੀ, ਅਗਾਂਹਵਧੂ ਅਤੇ ਵਫਾਦਾਰੀ ਦਾ ਸੁਮੇਲ ਹਨ। ਜਿਨ੍ਹਾਂ ਨੇ ਹਮੇਸ਼ਾ ਪਾਰਟੀ ਦੇ ਹਰ ਹੁਕਮ ਤੇ ਡੱਟ ਕੇ ਪਹਿਰਾ ਦਿੱਤਾ ਹੈ। ਜਥੇ. ਪੈਲੀ ਨੇ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐੱਸਸੀ ਵਿੰਗ ਦੇ ਪ੍ਰਧਾਨ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਦੀ ਨਿਯੁਕਤੀ ਤੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਐੱਸਜੀਪੀਸੀ ਮੈਂਬਰ ਜਥੇ. ਗੁਰਬਖਸ਼ ਸਿੰਘ ਖ਼ਾਲਸਾ, ਸੀਨੀਅਰ ਅਕਾਲੀ ਆਗੂ ਅਸ਼ੋਕ ਕੁਮਾਰ ਨਾਨੋਵਾਲ, ਸਾਬਕਾ ਚੇਅਰਮੈਨ ਤਰਲੋਚਨ ਸਿੰਘ ਰੱਕੜ, ਜੋਗਿੰਦਰ ਸਿੰਘ ਅਟਵਾਲ, ਯੂਥ ਆਗੂ ਗੁਰਪ੍ਰੀਤ ਸਿੰਘ ਗੁੱਜਰ, ਦਿਲਾਵਰ ਸਿੰਘ ਦਿੱਲੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਸ਼ੋਕ ਬਜਾੜ, ਰਿਟਾ. ਡੀਐੱਸਪੀ ਸਤਨਾਮ ਸਿੰਘ ਭਾਟੀਆ, ਹਨੀ ਟੌਂਸਾ, ਯਾਦਵਿੰਦਰ ਯਾਦੂ, ਦਲਜੀਤ ਸਿੰਘ ਮਾਣੇਵਾਲ, ਬਹਾਦਰ ਸਿੰਘ ਬਿਰਲ ਪੈਲੀ, ਮੋਹਣ ਸਿੰਘ ਟੱਪਰੀਆਂ, ਅਜਮੇਰ ਸਿੰਘ ਭਾਰਾਪੁਰ, ਗੁਰਦੀਪ ਸਿੰਘ ਬਕਾਪੁਰ, ਅਵਤਾਰ ਸਿੰਘ ਭੋਲਾ ਨੀਲੇਵਾੜੇ, ਕਮਲ ਬਾਂਠ ਨੀਲੇਵਾੜੇ, ਜੁਝਾਰ ਸਿੰਘ ਸੇਠੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਨਾਮ ਸਿੰਘ ਟੱਪਰੀਆਂ, ਸਤਨਾਮ ਸਿੰਘ ਸਹੂੰਗੜਾ, ਸੁਰਜੀਤ ਕੋਹਲੀ, ਹਰਨੇਕ ਸਿੰਘ ਥਿਆੜਾ, ਗੁਰਨਾਮ ਸਿੰਘ ਜੈਨਪੁਰ, ਅਸ਼ਵਨੀ ਬੱਗੂਵਾਲ, ਹਰਨੇਕ ਸਿੰਘ ਪੈਲੀ ਨੇ ਵਧਾਈ ਦਿੱਤੀ।